ਖੇਡਾਂ ਦਾ ਸ਼ੌਕੀਨ ਕਬੱਡੀ ਪ੍ਰਮੋਟਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ

ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ

ਸਮਾਜ ਵੀਕਲੀ

ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਜਿਹਨਾਂ ਨੇ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਤੇ ਹਿੰਦੋਸਤਾਨ ਨੂੰ ਅਜ਼ਾਦ ਕਰਵਾਇਆ। ਭਾਰਤ ਸਰਕਾਰ ਪੰਜਾਬ ਸਰਕਾਰ ਨੇ ਮੁੱਲ ਪਾਇਆ ਉਸ ਸ਼ਹੀਦ ਦੀ ਕੁਰਬਾਨੀ ਦਾ ਜਿਸ ਕਰਕੇ ਜ਼ਿਲ੍ਹਾ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਦਰਜਾ ਦਿੱਤਾ ਗਿਆ। ਦੁਨੀਆ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਨਾਮ ਦਰਜ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਇਥੋ ਦੇ ਸਭ ਤੋ ਵੱਧ ਲੋਕ ਵਿਦੇਸ਼ਾ ਵਿਚ ਵੱਸਦੇ ਹਨ।

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸਖਸ਼ੀਅਤ ਬਾਰੇ ਵਿੱਚ ਜਦੋ ਖੇਡਾਂ ਦੀ ਗੱਲ ਚੱਲਦੀ ਹੈ। ਵੱਡੇ ਕਬੱਡੀ ਪ੍ਰਮੋਟਰ ਦੇ ਤੌਰ ਤੇ ਨਾਮ ਆਉਂਦਾ ਹੈ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ ਵਾਲਿਆ ਦਾ ਬਲਾਚੌਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਖੰਡੂਪੁਰ ਜਿੱਥੇ ਪਿਤਾ ਸਵ: ਦੇਵ ਰਾਜ ਸਿੰਘ ਸਾਬਕਾ ਸਰਪੰਚ ਮਾਤਾ ਸਵ: ਬਚਨ ਕੌਰ ਦੇ ਘਰ ਤਾਰੀਕ 15 ਨਵੰਬਰ 1962 ਨੂੰ ਸੁਰਜੀਤ ਸਿੰਘ ਦਾ ਜਨਮ ਹੋਇਆ। ਸੁਰਜੀਤ ਸਿੰਘ ਜੀ ਨੇ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਤੱਕ ਦੀ ਪੜ੍ਹਾਈ ਬਲਾਚੌਰ ਤੋਂ ਪ੍ਰਾਪਤ ਕੀਤੀ। ਸੁਰਜੀਤ ਸਿੰਘ ਨੂੰ ਸ਼ੁਰੂ ਤੋ ਹੀ ਕਬੱਡੀ ਕੁਸ਼ਤੀ ਫੁੱਟਬਾਲ ਖੇਡਾਂ ਖੇਡਣ ਦਾ ਬਹੁਤ ਸ਼ੌਕ ਸੀ। ਸੁਰਜੀਤ ਸਿੰਘ ਨੇ ਪਹਿਲਾਂ ਪਹਿਲਾਂ ਫੁੱਟਬਾਲ ਵੀ ਖੇਡੀ। ਸਾਲ 1974 ਵਿੱਚ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ ਦੀ ਧਰਤੀ ਤੇ ਜਾ ਵਸਿਆ।

ਹੌਲੀ ਹੌਲੀ ਆਪਣੇ ਆਪ ਨੂੰ ਇੰਗਲੈਂਡ ਦੀ ਧਰਤੀ ਤੇ ਪੱਕੇ ਤੋਰ ਤੇ ਸਥਾਪਿਤ ਕਰ ਲਿਆ। ਸਾਲ 1982 ਵਿੱਚ ਆਪ ਜੀ ਦਾ ਵਿਆਹ ਬੀਬੀ ਨਿਰਮਲ ਕੌਰ ਜੀ ਨਾਲ ਹੋਇਆ। ਵਿਆਹ ਤੋਂ ਬਾਅਦ ਆਪ ਜੀ ਦੇ ਘਰ ਦੋ ਸਪੁੱਤਰਾਂ ਸਰਦਾਰ ਅਮਨਪ੍ਰੀਤ ਸਿੰਘ ਤੇ ਸਰਦਾਰ ਦਮਨਪਰੀਤ ਸਿੰਘ ਜੀ ਨੇ ਜਨਮ ਲਿਆ। ਸਰਦਾਰ ਅਮਨਪ੍ਰੀਤ ਸਿੰਘ ਜੀ ਦਾ ਵਿਆਹ ਤਾਨੀਆ ਕੌਰ ਜੀ ਨਾਲ ਹੋਇਆ। ਇੰਗਲੈਂਡ ਵਿੱਚ ਪਰਿਵਾਰ ਸਮੇਤ ਸੈੱਟ ਹੋਣ ਤੋਂ ਬਾਅਦ ਸੁਰਜੀਤ ਸਿੰਘ ਜੀ ਨੇ ਆਪਣੇ ਪਿੰਡ ਖੰਡੂਪੁਰ ਵਿਖੇ ਗੁਰੂ ਘਰ ਦੀ ਸੇਵਾ ਗਰੀਬ ਪਰਿਵਾਰ ਦੀਆ ਲੜਕੀਆਂ ਦੀਆਂ ਸ਼ਾਦੀਆਂ ਲਈ ਪੈਸੇ ਦੇਣੇ ਕੋਈ ਵੀ ਗਰੀਬ ਇਨਸਾਨ ਮੱਦਦ ਮੰਗਦਾ ਸਭ ਦੀ ਸਹਾਇਤਾ ਕਰਦੇ।

ਸੁਰਜੀਤ ਸਿੰਘ ਜੀ ਨੇ ਆਪਣੇ ਪਿੰਡ ਖੰਡੂਪੁਰ ਵਿਖੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀ ਯਾਦ ਵਿਚ ਸ਼ਾਨੇ ਕਬੱਡੀ ਕੱਪ ਕਰਵਾਉਣਾ ਸ਼ੁਰੂ ਕੀਤਾ। ਜਿੱਥੇ ਟੂਰਨਾਮੈਂਟ ਤੇ ਲੱਖਾਂ ਦੇ ਇਨਾਮ ਤੇ ਖਿਡਾਰੀਆ ਦੀ ਹਰ ਇੱਕ ਰੇਡ ਹਰ ਇਕ ਜੱਫੇ ਤੇ ਸੁਰਜੀਤ ਸਿੰਘ ਜੀ ਨੋਟਾਂ ਦੀ ਫੁੱਲ ਵਰਖਾ ਕਰਦੇ। ਜਿਸ ਸ਼ਾਨੇ ਕਬੱਡੀ ਕੱਪ ਵਿੱਚ ਬਲਾਚੌਰ ਇਲਾਕੇ ਨਾਲ ਸਬੰਧਤ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਕੁਲਤਰਨ ਦਿਆਲਾ, ਜਿੰਦਰ ਰੱਕੜਾਂ ਢਾਹਾਂ, ਬੰਟੀ ਰੱਕੜਾਂ ਢਾਹਾਂ, ਸੇਠੀ ਰੱਤੇਵਾਲ, ਮਨਿੰਦਰ ਸਰਾਂ, ਕਬੱਡੀ ਪ੍ਰਮੋਟਰ ਬਿੱਟੂ ਭੋਲੇਵਾਲ, ਇੰਟਰਨੈਸ਼ਨਲ ਖਿਡਾਰੀ ਭਾਰਤੀ ਟੀਮ ਦੇ ਕਪਤਾਨ ਮੰਗਤ ਸਿੰਘ ਮੰਗੀ, ਨੰਨੀ ਗੋਪਾਲਪੁਰੀਏ ਤੇ ਸਵ: ਤਾਊ ਮਾਂਗੇਵਾਲ, ਕਬੱਡੀ ਕੁਮੈਂਟੇਟਰ ਮਨਜੀਤ ਸਿੰਘ ਕੰਗ, ਬੀਰਾ ਰੈਲ ਮਾਜਰਾ, ਬਿੱਟੂ ਹੱਕਲਾ ਜੀ ਦਾ ਨਕਦ ਰਾਸ਼ੀਆ ਨਾਲ ਮਾਣ ਸਨਮਾਨ ਕੀਤਾ ਗਿਆ।

ਸ਼ਾਨੇ ਕਬੱਡੀ ਕੱਪ ਖੰਡੂਪੁਰ ਟੂਰਨਾਮੈਂਟ ਵਿਚ ਜਿੱਥੇ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ। ਉੱਥੇ ਹੀ ਵਿਸ਼ਵ ਕਬੱਡੀ ਕੱਪ ਵਿਚ ਖੇਡਣ ਵਾਲੀਆਂ ਖਿਡਾਰਨਾਂ ਪ੍ਰਿਅੰਕਾ ਰਾਣੀ, ਅਨੂੰ ਰਾਣੀ, ਸੁੱਖੀ ਨੂੰ ਵੀ ਸਨਮਾਨਿਤ ਕੀਤਾ ਗਿਆ। ਉਸ ਕਬੱਡੀ ਕੱਪ ਵਿੱਚ ਹੀ ਭਾਰਤ ਕੇਸਰੀ ਪਹਿਲਵਾਨ ਪਰਵਿੰਦਰ ਡੂੰਮਛੇੜੀ ਜੀ ਦਾ 51,000 ਤੇ ਦੇਸੀ ਘਿਉ ਦੇ ਟੀਨ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪਿਛਲੇ ਲਗਪਗ 20 ਸਾਲਾਂ ਤੋ ਖੰਡੂਪੁਰ ਵਿਚ ਜੋ ਸਲਾਨਾ ਛਿੰਝ ਮੇਲਾ ਕਰਵਾਇਆ ਜਾਂਦਾ ਹੈ। ਉਸ ਵਿੱਚ ਹਰ ਸਾਲ ਸੁਰਜੀਤ ਸਿੰਘ ਖੰਡੂਪੁਰ ਵਲੋਂ ਝੰਡੀ ਦੀ ਕੁਸ਼ਤੀ ਵਾਸਤੇ ਮੋਟਰਸਾਈਕਲ ਦਿੱਤਾ ਜਾਦਾ ਹੈ। ਸਲਾਨਾ ਛਿੰਝ ਮੇਲੇ ਵਿੱਚ ਸੁਰਜੀਤ ਸਿੰਘ ਖੰਡੂਪੁਰ ਵਲੋ ਹੁਣ ਤੱਕ ਪਹਿਲਵਾਨ ਜੱਸਾ ਪੱਟੀ, ਸੋਨੂੰ ਦਿੱਲੀ, ਗੁਰਦੇਵ ਮਲਕਪੁਰ, ਜਗਦੀਸ਼ ਭੋਲਾ, ਕਮਲਜੀਤ ਡੂੰਮਛੇੜੀ, ਬੀਨਿਆ ਜੰਮੂ, ਅਜੈ ਬਾਰਨ, ਪਰਦੀਪ ਜ਼ੀਰਕਪੁਰ, ਸੋਨੂੰ ਚੀਮਾ, ਗਨੀ ਲੱਲੀਆਂ, ਸੁਨੀਲ ਜ਼ੀਰਕਪੁਰ, ਵਿਕਾਸ ਖੰਨਾ, ਗੂੰਗਾ ਲੱਲੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।

ਸਰਦਾਰ ਬਘੇਲ ਸਿੰਘ ਲੱਲੀਆਂ ਦੇ ਅਖਾੜਾ ਲੱਲੀਆਂ ਵਿਖੇ ਪਹਿਲਵਾਨਾਂ ਦੀ ਖ਼ੁਰਾਕ ਲਈ ਵੀ ਮਾਇਆ ਦੇ ਗੱਫੇ ਸਰਦਾਰ ਸੁਰਜੀਤ ਸਿੰਘ ਵਲੋਂ ਦਿੱਤੇ ਜਾਂਦੇ ਹਨ। ਸੁਰਜੀਤ ਸਿੰਘ ਖੰਡੂਪੁਰ ਬੈਲ ਗੱਡੀਆਂ ਦੀਆਂ ਦੌੜਾਂ ਦੇ ਸ਼ੌਕੀਨ ਹਨ ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਚਾਰ ਪੰਜ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਿੱਥੇ ਜੇਤੂਆਂ ਨੂੰ ਲੱਖਾਂ ਦੇ ਇਨਾਮ ਦਿੱਤੇ ਗਏ। ਉੱਥੇ ਪ੍ਰਸਿੱਧ ਗੀਤਕਾਰ ਤੇ ਕਲਾਕਾਰ ਸਾਬ ਪਨਗੋਟੇ ਵਾਲੇ ਦਾ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਵਲੋਂ ਸਾਲ 2019 ਵਿਚ ਵਿਸ਼ੇਸ਼ ਸਨਮਾਨ ਸਪਲੈਂਡਰ ਮੋਟਰਸਾਈਕਲ ਨਾਲ ਆਪਣੇ ਨਗਰ ਖੰਡੂਪੁਰ ਵਿੱਚ ਸਮਾਗਮ ਕਰਵਾ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਰੋਪੜ, ਪ੍ਰੋਫੈਸਰ ਜਸਪਾਲ ਸਿੰਘ ਅਤੇ ਗੁਰਵਿੰਦਰ ਸਿੰਘ ਜੀ ਹੁਰਾਂ ਕੋਲੋਂ ਕਰਵਾਇਆ ਗਿਆ।

ਬਲਾਚੌਰ ਇਲਾਕੇ ਵਿੱਚ ਹੁੰਦੇ ਕਬੱਡੀ ਕੱਪਾਂ ਤੇ ਵੀ ਸਰਦਾਰ ਸੁਰਜੀਤ ਸਿੰਘ ਜੀ ਵੱਡੇ ਪੱਧਰ ਤੇ ਇਨਾਮ ਦਿੱਤੇ ਜਾਂਦੇ ਹਨ। ਉੱਥੇ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਵਲੋ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਸੁਧਾਰ ਵਾਸਤੇ ਲੱਖਾਂ ਰੁਪਏ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਸਕੂਲ ਡਰੈਸਾਂ ਸਪੋਰਟਸ ਕਿੱਟਾਂ ਵੀ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਜੀ ਦੇ ਪਰਿਵਾਰ ਵਲੋਂ ਦਿੱਤੀਆਂ ਜਾਂਦੀਆ ਹਨ। ਹਰ ਪਲ ਹਸੂੰ ਹਸੂੰ ਕਰਨ ਵਾਲੇ ਸਰਦਾਰ ਸੁਰਜੀਤ ਸਿੰਘ ਖੰਡੂਪੁਰ ਮਾਂ ਬੋਲੀ ਪੰਜਾਬੀ ਦੇ ਵੀ ਬਹੁਤ ਵਧੀਆ ਸ਼ਾਇਰ ਹਨ। ਜਿਨਾਂ ਦੇ ਲਿਖੇ ਸ਼ੇਅਰ ਕੁਮੈਂਟੇਟਰ ਅਕਸਰ ਕਬੱਡੀ ਕੱਪਾਂ ਤੇ ਛਿੰਝ ਮੇਲਿਆਂ ਤੇ ਬੋਲਦੇ ਹਨ।

ਸ਼ੇਅਰ
ਕੌਣ ਭੁੱਲ ਸਕਦਾ ਸਾਡੀ ਮਾਂ ਖੇਡ ਕਬੱਡੀ ਨੂੰ
ਵਾਹ ਉਏ ਅੱਜ ਦੇ ਨੌਜਵਾਨਾ ਉਹ ਵੀ ਭੁੱਲ ਛੱਡੀ ਤੂੰ
ਨਸ਼ਿਆ ਦੇ ਪਿੱਛੇ ਲੱਗ ਜੀਵਨ ਗੁਆ ਲਿਆ
ਮੁੜਕੇ ਨੀ ਆਉਣਾ ਕਾਕਾ ਸਮਾਂ ਜੋ ਲਘਾ ਲਿਆ
ਖੰਡੂਪੁਰੀਆ ਕਹਿੰਦਾ ਰੱਬਾ ਬਚਾਈ ਤੂੰ ਪੰਜਾਬ ਸਾਡਾ ਬੱਸ ਨਸ਼ਿਆ ਨੇ ਖਾ ਲਿਆ।

ਸੁਰਜੀਤ ਸਿੰਘ ਖੰਡੂਪੁਰ ਦੀ ਸਭ ਤੋ ਵੱਡੀ ਖਾਸੀਅਤ ਹੈ ਕਿ ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆ ਨੂੰ ਨਕਦ ਰਾਸ਼ੀਆਂ ਦੇ ਕੇ ਸਨਮਾਨਿਤ ਕਰਦਾ ਹੈ। ਜਦੋੰ ਸੁਰਜੀਤ ਸਿੰਘ ਆਪਣੇ ਪਿੰਡ ਖੰਡੂਪੁਰ ਆਉਂਦਾ ਹੈ। ਆਪਣੇ ਇਲਾਕੇ ਵਿੱਚ ਕਿਤੇ ਵੀ ਟੂਰਨਾਮੈਂਟ ਕਬੱਡੀ ਜਾ ਫੁੱਟਬਾਲ ਦਾ ਹੋਵੇ ਖਿਡਾਰੀਆਂ ਦਾ ਪੈਸਿਆਂ ਦੇ ਹੌਂਸਲਾ ਅਫਜ਼ਾਈ ਕਰਦਾ ਹੈ। ਗੱਲ ਕਰਨ ਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਮੈਨੂੰ ਖਿਡਾਰੀਆਂ ਕੁਮੈਂਟੇਟਰਾਂ ਪਹਿਲਵਾਨਾਂ ਵਿਦਿਆਰਥੀਆਂ ਦੀ ਮੱਦਦ ਕਰਕੇ ਸਨਮਾਨਿਤ ਕਰਕੇ ਦਿਲ ਨੂੰ ਸਕੂਨ ਮਿਲਦਾ ਹੈ। ਆਪਣੀ ਦਸਾਂ ਨੁੰਹਾਂ ਦੀ ਕਿਰਤ ਕਿਸੇ ਲੋੜਵੰਦ ਦੇ ਕੰਮ ਆਉਂਦੀ ਹੈ। ਇਸ ਤੋਂ ਹੋਰ ਵੱਡੀ ਸੇਵਾ ਕਿਹੜੀ ਹੋ ਸਕਦੀ ਹੈ।

ਸੁਰਜੀਤ ਸਿੰਘ ਆਪਣੇ ਪਿੰਡ ਖੰਡੂਪੁਰ ਦੀ ਬੱਚਿਆਂ ਦੀ ਫੁੱਟਬਾਲ ਟੀਮ ਨੂੰ ਫੁੱਲ ਸਪੋਰਟ ਕਰਦੇ ਹਨ। ਪਹਿਲੇ ਵੀ ਸੁਰਜੀਤ ਸਿੰਘ ਵਲੋ ਫੁੱਟਬਾਲ ਟੂਰਨਾਮੈਂਟ ਕਰਵਾਏ ਗਏ। ਉਹਨਾਂ ਦੇ ਇਨਾਮ ਵੀ ਸੁਰਜੀਤ ਸਿੰਘ ਵਲੋਂ ਦਿੱਤੇ ਗਏ। ਹੁਣ ਫਿਰ ਫੁੱਟਬਾਲ ਖੇਡ ਨੂੰ ਪ੍ਰਮੋਟ ਕਰਨ ਲਈ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਤੇ ਉਸਦੇ ਇਨਾਮ ਵੀ ਸੁਰਜੀਤ ਸਿੰਘ ਖੰਡੂਪੁਰ ਵਲੋਂ ਦਿੱਤੇ ਗਏ। ਕਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਦੌਰਾਨ ਸੁਰਜੀਤ ਸਿੰਘ ਜੀ ਨੇ ਆਪਣੇ ਨਗਰ ਖੰਡੂਪੁਰ ਤੇ ਆਲੇ ਦੁਆਲੇ ਦੇ 5 ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ। ਕਿਸਾਨ ਅੰਦੋਲਨ ਦਿੱਲੀ ਵਿਖੇ ਵੀ ਸੁਰਜੀਤ ਸਿੰਘ ਖੰਡੂਪੁਰ ਵਲੋ ਕਿਸਾਨਾਂ ਲਈ ਰਾਸ਼ਨ ਤੇ ਦੁੱਧ ਦੀ ਵੱਡੇ ਪੱਧਰ ਤੇ ਸੇਵਾ ਵੀ ਕੀਤੀ ਗਈ।

ਆਉਣ ਵਾਲੇ ਸਮੇਂ ਵਿੱਚ ਸੁਰਜੀਤ ਸਿੰਘ ਖੰਡੂਪੁਰ ਵਲੋਂ ਦੁਆਬੇ ਦੇ ਪ੍ਰਸਿੱਧ ਕੁਮੈਂਟੇਟਰ ਮਨਜੀਤ ਸਿੰਘ ਕੰਗ ਬੀਰਾ ਰੈਲ ਮਾਜਰਾ ਵਾਲੇ ਦਾ ਵੀ ਵੱਡੇ ਪੱਧਰ ਤੇ ਸਨਮਾਨ ਕੀਤਾ ਜਾਵੇਗਾ। ਕਿਉਂਕਿ ਇਹ ਦੋਵੇਂ ਕੁਮੈਂਟੇਟਰ ਬਹੁਤ ਲੰਮੇ ਸਮੇਂ ਤੋਂ ਮਾਂ ਖੇਡ ਕਬੱਡੀ ਕੁਸ਼ਤੀ ਦੰਗਲਾਂ ਬੈਲ ਗੱਡੀਆਂ ਦੀਆ ਦੌੜਾਂ ਦੀ ਕੁਮੈਂਟਰੀ ਕਰਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਚਮਕਾ ਰਹੇ ਹਨ। ਸੁਰਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਨਸਾਨ ਦੁਨੀਆਂ ਦੇ ਭਾਵੇਂ ਕਿਸੇ ਵੀ ਮੁਲਕ ਵਿਚ ਜਾ ਕੇ ਵੱਸ ਜਾਵੇ। ਪਰ ਆਪਣੇ ਪਿੰਡ ਜਨਮ ਭੂਮੀ ਦਾ ਮੌਹ ਹਮੇਸ਼ਾ ਇਨਸਾਨ ਦੇ ਦਿਲ ਵਿੱਚ ਰਹਿੰਦਾ ਹੈ। ਮੇਰਾ ਵੀ ਸੁਪਨਾ ਹੈ ਕਿ ਮੈ ਆਪਣੇ ਪਿੰਡ ਖੰਡੂਪੁਰ ਨੂੰ ਖ਼ੂਬਸੂਰਤ ਬਣਾਕੇ ਪੂਰੀ ਦੁਨੀਆ ਦੇ ਨਕਸ਼ੇ ਤੇ ਮਸ਼ਹੂਰ ਕਰਾਂ। ਇਸ ਦੀ ਲਈ ਮੇਰੇ ਹਰ ਯਤਨ ਜਾਰੀ ਰਹਿਣਗੇ।

ਸ਼ੇਅਰ
ਪਿੰਡਾੱ ਵਿੱਚ ਪਿੰਡ ਖੰਡੂਪੁਰ ਕਰਨਾ ਪਹਿਲੇ ਨੰਬਰ ਤੇ
ਸੁਰਜੀਤ ਸਿੰਘ ਖੰਡੂਪੁਰੀਆ ਨਾਮ ਵੀ ਚਮਕੇ ਨੀਲੇ ਅੰਬਰ ਤੇ
ਸਖ਼ਤ ਮਿਹਨਤ ਕਰਕੇ ਕਰਨੀ ਸਪੋਰਟ ਖੰਡੂਪੁਰ ਨੂੰ
ਦੁਨੀਆ ਉੱਤੇ ਕਰਨਾ ਇੱਕ ਦਿਨ ਪ੍ਰਮੋਟ ਖੰਡੂਪੁਰ ਨੂੰ

ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਸੁਰਜੀਤ ਸਿੰਘ ਖੰਡੂਪੁਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਸਰਦਾਰ ਸੁਰਜੀਤ ਸਿੰਘ ਇਸ ਤਰਾਂ ਹੀ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਕੁਮੈਂਟੇਟਰਾਂ ਪਹਿਲਵਾਨਾਂ ਕੋਚਾਂ ਹੋਣਹਾਰ ਵਿਦਿਆਰਥੀਆਂ ਦਾ ਇਸ ਤਰ੍ਹਾਂ ਹੀ ਸਨਮਾਨ ਕਰਦੇ ਰਹਿਣ।

ਹਰਜਿੰਦਰ ਪਾਲ ਛਾਬੜਾ

9592282333

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS, China trade negotiators hold talks
Next articleਪਿੰਡ ਦੀ ਨੁਹਾਰ ਬਦਲਣ ਵਾਲੀ ਸਰਪੰਚ