ਖੁਸ਼ਖਬਰੀ ……… ਖਸ਼ਖਬਰੀ ……… ਖੁਸ਼ਖਬਰੀ

(ਸਮਾਜ ਵੀਕਲੀ)

ਆਪ ਜੀ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਪੰਜਾਬ ਸਕੁਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਪੁਸਤਕਾਂ ਦੀ ਸੂਚੀ (07007SP)ਮੁਤਾਬਿਕ ਮੇਰੀ ਪੁਸਤਕ “ਜੀਵਨ ਸੇਧਾਂ (2019)” ਨੂੰ ਵੀ ਪੰਜਾਬ ਦੇ ਸਕੂਲਾਂ ਦੀਆਂ ਲਾਇਬਰੇਰੀਆਂ ਵਾਸਤੇ ਮਾਨਤਾ ਦੇ ਦਿੱਤੀ ਗਈ ਹੈ । ਹੁਣ ਇਹ ਪੁਸਤਕ ਪੰਜਾਬੀ ਦੇ ਹਰ ਸਕੂਲੀ ਅਦਾਰੇ ਦੀ ਲਾਇਬਰੇਰੀ ਚ ਪਰਾਪਤ ਹੋਵੇਗੀ ।

ਮੇਰੇ ਵਾਸਤੇ ਇਹ ਹੋਰ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ਵਸਦੇ ਕਿਸੇ ਲੇਖਕ ਦੀ Self Motivations ਵਰਗੇ ਜਟਿੱਲ ਵਿਸ਼ੇ ਉਤੇ ਲਿਖੀ ਗਈ ਇਹ ਪਹਿਲੀ ਪੁਸਤਕ ਹੈ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੂਰੇ ਪੰਜਾਬ ਵਿੱਚ ਹਰ ਪੰਜਾਬੀ ਤੱਕ ਪਹੁੰਚਾਉਣ ਵਾਸਕੇ ਚੁਣਿਆ ਹੈ । ਮੈਂ ਪੰਜਾਬ ਸਰਕਾਰ, ਪੁਸਤਕ ਦੇ ਪਬਲਿਸ਼ਰ “ਸਾਹਿਬਦੀਪ ਪਬਲੀਕੇਸ਼ਨਜ਼” ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ, ਇਸ ਉਪਰਾਲੇ ਵਾਸਤੇ ਹਮੇਸ਼ਾ ਰਿਣੀ ਰਹਾਂਗਾ ਤੇ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
02/03/2021

Previous articleLiam Byrne available to comment on budget on Westminster Green
Next article2nd match: Resilient Indian men draw 1-1 with Germany