ਖ਼ੁਦ ਨੂੰ ਸਵਾਲ

ਲਵਪ੍ਰੀਤ ਕੌਰ

(ਸਮਾਜ ਵੀਕਲੀ)

ਖ਼ੁਦ ਵਿੱਚੋਂ ਖ਼ੁਦ ਦੀ ਭਾਲ ਕਰ
ਆਪਣੇ ਆਪ ਨੂੰ ਸਵਾਲ ਕਰ
ਕੀ ਪਾਇਆ, ਕੀ ਖੋਇਆ ਹੁਣ ਤੱਕ
ਐਵੇਂ ਨਾ ਵਖ਼ਤ ਬਰਬਾਦ ਕਰ
ਇੱਥੇ ਕੋਈ ਕਿਸੇ ਦਾ ਨੀ ਮਿੱਤਰਾਂ
ਆਪਣੇ ਆਪ ਤੇ ਵਿਸ਼ਵਾਸ ਕਰ
ਸ਼ੀਸ਼ੇ ਵਾਂਗ ਤਿੜਕਣ ਤੋਂ ਚੰਗਾ
ਪੱਥਰ ਦੀ ਮਜ਼ਬੂਤ ਚੱਟਾਨ ਬਣ
ਛੱਡ ਇਹ ਦੁਨੀਆਂ ਦਾ ਖਹਿੜਾ
ਖ਼ੁਦ ਦੇ ਹੀ ਸੁਪਨੇ ਸ਼ਿਕਾਰ ਕਰ
ਤੂੰ ਹੋਰਾਂ ਵਿੱਚੋਂ ਕਿਉਂ ਲੱਭਦਾ ਫਿਰਦਾ
ਤੂੰ ਖੁਦ ਦੀ ਖੁਦ ਮਿਸਾਲ ਬਣ
ਕਿਸੇ ਪਿੱਛੇ ਰੋਣ ਤੋਂ ਚੰਗਾ ਐ
ਅੰਦਰੋਂ ਹੀ ਖੁਸ਼ੀਆਂ ਦੀ ਭਾਲ ਕਰ
ਪੜ੍ਹ ਲਿਖ ਕੇ ਖੁਦ ਨੂੰ ਪੜ੍ਹ ਨੀ ਹੋਇਆ
ਆਪਣੇ ਲਈ ਕੁੱਝ ਸੋਚ ਵਿਚਾਰ ਕਰ
ਖ਼ੁਦ ਵਿੱਚੋਂ ਖ਼ੁਦ ਦੀ ਭਾਲ ਕਰ
ਐਵੇਂ ਨਾ ਲੋਕਾਂ ਪਿੱਛੇ “ਪ੍ਰੀਤ ” ਵਖ਼ਤ ਬਰਬਾਦ ਕਰ।

ਲਵਪ੍ਰੀਤ ਕੌਰ
ਪਿੰਡ ਭੈਣੀ ਅਰੋੜਾ (ਲੁਧਿਆਣਾ)
ਫੋਨ ਨੰਬਰ-75269-96586

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਵਿਭਾਗ ਅਧਿਕਾਰੀਆਂ ਨੇ ਤੰਬਾਕੂ ਨੋਸ਼ੀ ਸੰਬੰਧੀ 9 ਵਿਅਕਤੀਆਂ ਦੇ ਕੱਟੇ ਚਲਾਨ
Next articleਮਾਂ-ਬਾਪ ਤੇ ਅਨਮੋਲ ਵਚਨ