ਖ਼ਰਾਬ ਪ੍ਰਦਰਸ਼ਨ ਕਾਰਨ ਪਲੇਅ-ਆਫ਼ ਤੋਂ ਬਾਹਰ ਹੋਏ: ਅਸ਼ਵਿਨ

ਮੁਹਾਲੀ: ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕਪਤਾਨ ਆਰ ਅਸ਼ਵਿਨ ਨੇ ਟੀਮ ਦੇ ਪਾਵਰ ਪਲੇਅ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਅਤੇ ਕੁੱਝ ਖਿਡਾਰੀਆਂ ਦੇ ਜ਼ਖ਼ਮੀ ਹੋਣ ਨੂੰ ਪਲੇਅ ਆਫ਼ ਵਿੱਚੋਂ ਬਾਹਰ ਹੋਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਪਾਵਰ ਪਲੇਅ ਦੌਰਾਨ ਕ੍ਰਿਸ ਗੇਲ ਅਤੇ ਕੇਐਲ ਰਾਹੁਲ ਬਹੁਤਾ ਚੰਗਾ ਪ੍ਰਦਰਸ਼ਨ ਕਰਦੇ ਰਹੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, ‘‘ਪਾਵਰ ਪਲੇਅ ਵਿੱਚ ਸਾਡੇ ਗੇਂਦਬਾਜ਼ ਵੀ ਕਮਾਲ ਨਹੀਂ ਦਿਖਾ ਸਕੇ।’’ ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਨੂੰ ਯਤਨਾਂ ਦੇ ਬਾਵਜੂਦ ਪਲੇਅ ਆਫ਼ ਤੋਂ ਬਾਹਰ ਹੋਣਾ ਪਿਆ ਹੈ। ਉਨ੍ਹਾਂ ਟੀਮ ਦੇ ਸਪਿੰਨਰ ਵਰੁਣ ਚੱਕਰਵਰਤੀ ਦੀ ਉਂਗਲੀ ਅਤੇ ਮੁਜੀਬ ਉੱਲ ਰਹਿਮਾਨ ਦੇ ਮੋਢੇ ਦੀ ਸੱਟ ਕਾਰਨ ਦੋਹਾਂ ਖਿਡਾਰੀਆਂ ਨੂੰ ਮੈਚਾਂ ਤੋਂ ਬਾਹਰ ਰਹਿਣ ਨੂੰ ਵੀ ਟੀਮ ਦੀਆਂ ਹਾਰਾਂ ਦਾ ਕਾਰਨ ਦੱਸਿਆ। ਉਨ੍ਹਾਂ ਅਗਲੇ ਸੈਸ਼ਨ ਵਿੱਚ ਸਮੁੱਚੀਆਂ ਕਮਜ਼ੋਰੀਆਂ ਠੀਕ ਕਰਨ ਅਤੇ ਗ਼ਲਤੀਆਂ ਸੁਧਾਰਨ ਦਾ ਅਹਿਦ ਲਿਆ।

Previous articleਪਲੇਅ-ਆਫ਼ ਤੋਂ ਬਾਹਰ ਹੋਏ ਪੰਜਾਬ ਦਾ ਚੇਨੱਈ ਖ਼ਿਲਾਫ਼ ਆਖ਼ਰੀ ਮੁਕਾਬਲਾ
Next articleਗੁਰਕੀਰਤ ਨੇ ਵਧਾਇਆ ਬੰਗਲੌਰ ਦਾ ਮਾਣ