ਕੰਨਿਆ ਸਕੂਲ ਮਹਿਤਪੁਰ ਜ਼ਿਲ੍ਹਾ ਜਲੰਧਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਐਲੂਮਿਨੀ ਮੀਟ ਸੰਪੰਨ ।

ਮਹਿਤਪੁਰ(ਨੀਰਜ ਵਰਮਾ)ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਜ਼ਿਲ੍ਹਾ ਜਲੰਧਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸੰਪੰਨ ਹੋਇਆ ।ਇਸ ਵਿੱਚ ਮੁੱਖ ਮਹਿਮਾਨ ਸਰਦਾਰ ਬਲਵੰਤ ਸਿੰਘ ਸਮਰਾ ਉੱਘੇ ਕਾਂਗਰਸੀ ਨੇਤਾ ਅਤੇ ਸਮਾਜ ਸੇਵਕ ਜੀ ਹਾਜ਼ਰ ਹੋਏ ।ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜੀ ਦੀ ਰਹਿਨਮਾਈ ਅਧੀਨ ਹੋਏ ਇਸ ਸਮਾਗਮ ਵਿੱਚ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਅਤੇ ਪ੍ਰਦੂਸ਼ਣ ਦੇ ਖਿਲਾਫ ਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਨੂੰ ਦਰਸਾਉਂਦੀਆਂ ਨਾਟਕ ਵੰਨਗੀਆਂ ਪੇਸ਼ ਕੀਤੀਆਂ ਗਈਆਂ ।ਇਸ ਪ੍ਰੋਗਰਾਮ ਵਿੱਚ ਸ੍ਰੀ ਸੁਭਾਸ਼ ਕੱਕੜ (ਉੱਘੇ ਸਮਾਜ ਸੇਵਕ),ਸਰਦਾਰ ਕੁਲਦੀਪ ਸਿੰਘ ,ਸਰਦਾਰ ਕੁਲਵਿੰਦਰ ਸਿੰਘ ਸੰਧੂ ,ਸਕੂਲ ਵਿਕਾਸ ਕਮੇਟੀ ਵੱਲੋਂ ਸ੍ਰੀ ਕਸ਼ਮੀਰੀ ਲਾਲ, ਸ੍ਰੀ ਸ਼ੰਮੀ ,ਸ੍ਰੀਮਤੀ ਬਿੰਦਰ ਕੌਰ ਅਤੇ  ਹੋਰ ਪਸਵਕ ਮੈਂਬਰ ਤੇ  ਪਤਵੰਤੇ ਹਾਜ਼ਰ ਸਨ । ਇਸ ਮੌਕੇ ਡਾ.ਰਵਿੰਦਰ  ਸਿੰਘ ਲੈਕਚਰਾਰ ਪੰਜਾਬੀ, ਸਰਦਾਰ ਗੁਰਮੀਤ ਸਿੰਘ, ਸ੍ਰੀਮਤੀ ਮੁਕੇਸ਼ ਬਾਲਾ ਜੈਨ ਅਤੇ ਸ੍ਰੀਮਤੀ ਸਵਿਤਾ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
    ਮੰਚ ਸੰਚਾਲਨ ਸ੍ਰੀਮਤੀ ਅੰਮ੍ਰਿਤ ਕੌਰ ਅਤੇ ਸ਼੍ਰੀਮਤੀ ਰੂਬੀ ਨੇ ਬਾਖੂਬੀ ਕੀਤਾ ।ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਡਾ ਪ੍ਰਭਜੋਤ ਕੌਰ ਅਤੇ ਡਾ ਹਰਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ।
   ਵਿਦਿਆਰਥਣਾਂ ਨੂੰ ਅਕਾਦਮਿਕ ਅਤੇ ਸਹਿ ਸਿੱਖਿਆ ਗਤੀਵਿਧੀਆਂ ਲਈ ਪੁਰਸਕਾਰ ਤਕਸੀਮ ਕੀਤੇ ਗਏ ।
  ਅੰਤ ਵਿੱਚ ਪ੍ਰਿੰਸੀਪਲ ਹਰਜੀਤ ਸਿੰਘ ਜੀ ਅਤੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।
Previous articleਪੰਜਾਬ ਦੇ ਕਿਸਾਨਾਂ ਨੇ ਲਾ ਦਿੱਤੀ ਅਨੋਖੀ ਸਕੀਮ ਦੇਖੋ ਕਿਵੇਂ ਪਸ਼ੂਆਂ ਦੀਆਂ ਟਰਾਲੀਆਂ ਭਰਕੇ ਆਏ ਕਿਸਾਨ
Next articleਸਮਾਗਮ ਦੌਰਾਨ ਪ੍ਰਵਾਸੀ ਭਾਰਤੀਆਂ ਦਾ ਸਨਮਾਨ