ਕੰਨਿਆਂ ਸਕੂਲ ਮਹਿਤਪੁਰ ਨੂੰ ਬੂਟੇ ਭੇਂਟ ਕੀਤੇ।

 ਮਹਿਤਪੁਰ(ਨੀਰਜ ਵਰਮਾ)- ਸ੍ਰੀ ਸਤਵੀਰ ਸਿੰਘ ਤੇ ਸ੍ਰੀ ਅਮਨਜੋਤ ਵੱਲੋਂ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਮਹਿਤਪੁਰ ਨੂੰ 25 ਫਾਇਕਸ ਦੇ ਬੂਟੇ ਦਾਨ ਕੀਤੇ। ਜਿਲ੍ਹਾ ਲੁਧਿਆਣਾ ਦੇ ਪਿੰਡ ਜਾਂਗਪੁਰ ਦੇ ਨਿਵਾਸੀ ਸਤਵੀਰ ਸਿੰਘ ਨੇ ਆਪਣੇ ਅਧਿਆਪਕ ਭਰਾ ਸ.ਧਰਮਿੰਦਰ ਸਿੰਘ ਦੀ ਪ੍ਰੇਰਨਾ ਨਾਲ ਇਹ ਕਾਰਜ ਕੀਤਾ। ਇਸ ਸਮੇਂ ਪ੍ਰਿੰਸੀਪਲ ਸ੍ਰੀ ਸਤਨਾਮ ਸਿੰਘ ਤੇ ਸ੍ਰੀ ਗੁਰਮੀਤ ਸਿੰਘ ਵੀ ਜਾਜ਼ਰ ਸਨ। ਕੰਨਿਆਂ ਸਕੂਲ ਵਿੱਚ ਪਿੱਛਲੇ ਦਿਨੀਂ ਉੱਦਮੀ ਨੌਜਵਾਨਾਂ ਗੁਰਪ੍ਰੀਤ ਸਿੰਘ , ਜਸਕਰਨ ਸਿੰਘ ਤੇ ਪਰਵਿੰਦਰ ਸਿੰਘ ਨੇ ਲੜਕੀਆਂ ਵਾਸਤੇ ਰਨਿੰਗ ਟ੍ਰੈਕ ਤਿਆਰ ਕਰਨਾ ਸ਼ੁਰੂ ਕੀਤਾ ਹੈ। ਇਸ ਨੇਕ ਕਾਰਜ ਲਈ ਕਨੇਡਾ ਨਿਵਾਸੀ ਸਰਦਾਰ ਨਿਰਮਲ ਸਿੰਘ ਧਾਲ਼ੀਵਾਲ਼ ਨੇ ਦਸ ਹਜ਼ਾਰ ਸ਼ੁਰੂਆਤੀ ਸਹਾਇਤਾ ਵਜੋਂ ਦਿੱਤੇ ਹਨ। ਸਕੂਲ ਨੂੰ ਰੰਗਰੋਗਨ ਨਰਾਉਣ ਲਈ ਦਾਨੀ  ਸੱਜਣਾ ਨੂੰ ਮੁੜ ਤੋਂ  ਅਪੀਲ ਹੈ।
Previous articleBJP’s vow of jobless growth creating havoc: Mayawati
Next articleUniversities told to end grade inflation