ਖੰਨਾ – ਅੱਜ ਨੇੜੇ ਦੇ ਪਿੰਡ ਮਹਿੰਦੀ ਪੁਰ ਵਿਖੇ ਰਾਸ਼ਟਰ ਮਾਤਾ ਸਵਿਤਰੀ ਬਾਈ ਫੂਲੇ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਇਕ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਪ੍ਰਧਾਨ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ ਨੇ ਕੀਤੀ। ਓਹਨਾ ਇਸ ਸਮਾਗਮ ਦੋਰਾਨ ਬੋਲਦਿਆਂ ਕਿਹਾ ਕਿ ਮਾਤਾ ਸਵਿਤਰੀ ਬਾਈ ਫੂਲੇ ਭਾਰਤ ਦੇ ਪਹਿਲੇ ਮਹਿਲਾ ਟੀਚਰ ਸਨ।
ਉਹਨਾਂ ਔਰਤਾਂ ਦੇ ਅਧਿਕਾਰਾਂ ਲਈ ਆਪਣੇ ਪਤੀ ਰਾਸ਼ਟਰ ਪਿਤਾ ਜੋਤੀਬਾ ਫੂਲੇ ਦੇ ਸਹਿਯੋਗ ਨਾਲ ਸ਼ਲਾਘਾਯੋਗ ਕੰਮ ਕੀਤਾ। ਓਹਨਾ ਸਤੀ ਪ੍ਰਥਾ, ਬਾਲ ਵਿਆਹ ਅਤੇ ਹੋਰ ਮੰਨੂ ਵਾਦੀ ਕੁਰੀਤੀਆਂ ਦਾ ਡੱਟ ਕਿ ਵਿਰੋਧ ਕੀਤਾ। ਓਹਨਾ ਸੋਸਾਇਟੀ ਵੱਲੋਂ 17 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਸਮਾਗਮ ਵਿੱਚ ਹਾਜ਼ਿਰ ਹੋਣ ਲਈ ਸਾਰੇ ਸਮਾਜ ਨੂੰ ਸੱਦਾ ਦਿੱਤਾ।ਇਸ ਸਨਦੀਪ ਸਿੰਘ ਮੁੱਖ ਬੁਲਾਰੇ ਸੋਸਾਇਟੀ ਨੇ ਕਿਹਾ ਕਿ ਸਾਨੂੰ ਸਵਿਤਰੀ ਬਾਈ ਫੂਲੇ ਤੋਂ ਪ੍ਰੇਣਨਾ ਲੈਦੇ ਹੋਏ ਅੱਜ ਵੀ ਔਰਤਾਂ ਦੇ ਹੱਕਾਂ ਖਾਤਰ ਲੜਨ ਦੀ ਲੋੜ ਹੈ। ਓਹਨਾ ਕਿਹਾ ਕਿ ਔਰਤ ਦਿਵਸ ਤੇ ਉਹਨਾਂ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ। ਓਹਨਾ ਕਿਹਾ ਕਿ ਸਵਿਤਰੀ ਬਾਈ ਫੂਲੇ ਨੇ 1848 ਵਿੱਚ ਔਰਤਾਂ ਲਈ ਪਹਿਲਾ ਸਕੂਲ ਖੋਲਿਆ ਸੀ। ਉਹਨਾਂ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ। ਪਿੰੰਡ ਮਹਿੰਦੀਪੁੁਰ ਵਿਚੋਂ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।