ਕੌਮੀ ਸਿਆਸਤ ’ਚ ਟੀਆਰਐੱਸ ਦੀ ਹੋਵੇਗੀ ਅਹਿਮ ਭੂਮਿਕਾ

ਤਿਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐੱਸ) ਦੇ ਮੁਖੀ ਕੇ.ਚੰਦਰਸ਼ੇਖਰ ਰਾਓ ਨੇ ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਪ੍ਰਭਾਵਸ਼ਾਲੀ ਜਿੱਤ ਦਾ ਸਿਹਰਾ ਰਾਜ ਦੇ ਲੋਕਾਂ ਸਿਰ ਬੰਨ੍ਹਦਿਆਂ ਕਿਹਾ ਕਿ ਚੋਣ ਨਤੀਜਿਆਂ ਨੇ ਉਨ੍ਹਾਂ ਨੂੰ ਕੌਮੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਬਣਾ ਦਿੱਤਾ ਹੈ। ਉਪਰੋ ਥੱਲੀ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਕੇਸੀਆਰ ਨੇ ਕਿਹਾ ਕਿ ਉਹ ਇਸ ਜਿੱਤ ਨੂੰ ਤਿਲੰਗਾਨਾ ਦੇ ਲੋਕਾਂ ਨੂੰ ਸਮਰਪਿਤ ਕਰਦੇ ਹਨ। ਰਾਓ ਨੇ ਕਿਹਾ, ‘ਅੱਜ ਦੇ ਨਤੀਜਿਆਂ…ਤਿਲੰਗਾਨਾ ਨੇ ਸਾਰੇ ਦੇਸ਼ ਨੂੰ ਰਾਹ ਵਿਖਾਇਆ ਹੈ। ਅੱਜ ਤਿਲੰਗਾਨਾ ਤੋਂ ਭਾਵ ਹੈ ਗੈਰ ਕਾਂਗਰਸੀ ਤੇ ਗੈਰ ਭਾਜਪਾਈ ਰਾਜ।’ ਆਖਰੀ ਰਿਪੋਰਟਾਂ ਤਕ ਟੀਆਰਐਸ ਨੇ 119 ਮੈਂਬਰੀ ਤਿਲੰਗਾਨਾ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ 81 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ, ਜਦੋਂਕਿ ਉਹ ਛੇ ਸੀਟਾਂ ’ਤੇ ਅੱਗੇ ਸੀ। ਨਤੀਜਿਆਂ ਤੇ ਉਪਲਬਧ ਰੁਝਾਨਾਂ ਮੁਤਾਬਕ ਕਾਂਗਰਸ ਨੇ 15 ਸੀਟਾਂ ਜਿੱਤ ਲਈਆਂ ਸਨ ਜਦੋਂਕਿ ਉਹ ਚਾਰ ਸੀਟਾਂ ’ਤੇ ਉਹਦੇ ਉਮੀਦਵਾਰ ਅੱਗੇ ਸਨ ਤੇ ਉਹਦੇ ਭਾਈਵਾਲ ਟੀਡੀਪੀ ਦੇ ਖਾਤੇ ਦੋ ਸੀਟਾਂ ਪਈਆਂ ਹਨ। ਟੀਆਰਐਸ ਵੱਲੋਂ ਕੱਲ ਵਿਧਾਨਕ ਦਲ ਦੇ ਆਗੂ ਦੀ ਚੋਣ ਕੀਤੀ ਜਾਵੇਗੀ ਅਤੇ ਕੇ ਚੰਦਰਸ਼ੇਖਰ ਰਾਓ ਦੇ ਰਸਮੀ ਤੌਰ ’ਤੇ ਮੁੜ ਚੁਣੇ ਜਾਣ ਦੀ ਉਮੀਦ ਹੈ।

Previous articleਰਾਹੁਲ ਅੱਜ ਕਰਨਗੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਐਲਾਨ
Next articleਹਮਲਾਵਰ ਹਾਕੀ ਭਾਰਤ ਦਾ ਮਜ਼ਬੂਤ ਪੱਖ: ਮਨਪ੍ਰੀਤ