ਕੌਮੀ ਸਕੂਲ ਚੈਂਪੀਅਨਸ਼ਿਪ: ਪੰਜਾਬ ਦੀਆਂ ਟੀਮਾਂ ਹਾਕੀ ਦੇ ਕੁਆਰਟਰ ਫਾਈਨਲ ’ਚ

64ਵੀਂ ਨੈਸ਼ਨਲ ਸਕੂਲ ਚੈਂਪੀਅਨਸ਼ਿਪ (ਅੰਡਰ-19) ਦੇ ਹਾਕੀ ਪ੍ਰੀ-ਕੁਆਟਰ ਮੁਕਾਬਲੇ ਇੱਥੇ ਪੀਏਯੂ ਦੇ ਐਸਟਰੋਟਰਫ ਹਾਕੀ ਦੇ ਮੈਦਾਨ ’ਤੇ ਕਰਵਾਏ ਗਏ। ਪੰਜਾਬ ਦੀ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਨੇ ਆਪੋ-ਆਪਣੇ ਮੈਚ ਜਿੱਤ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਖੇਡ ਵਿਭਾਗ ਪੰਜਾਬ ਦੇ ਪ੍ਰਬੰਧਕ ਰੁਪਿੰਦਰ ਸਿੰਘ ਰਵੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ ਕੁੜੀਆਂ ਦੀ ਟੀਮ ਨੇ ਕਰਨਾਟਕ ਨੂੰ 2-1 ਗੋਲਾਂ ਨਾਲ ਅਤੇ ਪੰਜਾਬ ਦੇ ਮੁੰਡਿਆਂ ਨੇ ਗੁਜਰਾਤ ਨੂੰ 12-1 ਗੋਲਾਂ ਦੇ ਵੱਡੇ ਫ਼ਰਕ ਨਾਲ ਦਰੜ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਹੈ। ਮੁੰਡਿਆਂ ਦੇ ਵਰਗ ਵਿੱਚ ਚੰਡੀਗੜ੍ਹ ਨੇ ਕਰਨਾਟਕ ਨੂੰ 3-2 ਗੋਲਾਂ ਨਾਲ, ਹਰਿਆਣਾ ਨੇ ਜੰਮੂ ਕਸ਼ਮੀਰ ਨੂੰ 7-1 ਗੋਲਾਂ ਨਾਲ, ਰਾਜਸਥਾਨ ਨੇ ਹਿਮਾਚਲ ਪ੍ਰਦੇਸ਼ ਨੂੰ 4-2 ਗੋਲਾਂ ਨਾਲ, ਉਤਰ ਪ੍ਰਦੇਸ਼ ਨੇ ਆਈਪੀਐੱਸਈ ਨੂੰ 8-0 ਗੋਲਾਂ ਨਾਲ, ਉੜੀਸਾ ਨੇ ਕੇਰਲਾ ਨੂੰ 12-1 ਗੋਲਾਂ ਨਾਲ, ਤਾਮਿਲਨਾਡੂ ਨੇ ਬਿਹਾਰ ਨੂੰ 3-0 ਗੋਲਾਂ ਨਾਲ ਅਤੇ ਦਿੱਲੀ ਨੇ ਮਹਾਰਾਸ਼ਟਰ ਨੂੰ 1-0 ਗੋਲ ਫ਼ਰਕ ਨਾਲ ਹਰਾਇਆ। ਕੁੜੀਆਂ ਦੇ ਵਰਗ ਵਿੱਚ ਉੜੀਸਾ ਨੇ ਤੇਲੰਗਾਨਾ ਨੂੰ 8-0 ਗੋਲਾਂ ਨਾਲ, ਰਾਜਸਥਾਨ ਨੇ ਮਹਾਂਰਾਸ਼ਟਰ ਨੂੰ 5-1 ਗੋਲਾਂ ਨਾਲ, ਤਾਮਿਲਨਾਡੂ ਨੇ ਕੇਰਲਾ ਨੂੰ 5-0 ਗੋਲਾਂ ਨਾਲ, ਦਿੱਲੀ ਨੇ ਉਤਰ ਪ੍ਰਦੇਸ਼ ਨੂੰ 3-1 ਗੋਲਾਂ ਨਾਲ, ਚੰਡੀਗੜ੍ਹ ਨੇ ਛੱਤੀਸਗੜ੍ਹ ਨੂੰ 5-0 ਗੋਲਾਂ ਨਾਲ, ਹਿਮਾਚਲ ਪ੍ਰਦੇਸ਼ ਨੇ ਆਂਧਰਾ ਪ੍ਰਦੇਸ਼ ਨੂੰ 7-0 ਗੋਲਾਂ ਨਾਲ, ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ 7-1 ਗੋਲਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਇਹ ਚੈਂਪੀਅਨਸ਼ਿਪ ਖੇਡ ਅਬਜ਼ਰਵਰ ਲਕਸ਼ਮੀ ਪ੍ਰੀਆਂ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ। ਇਸ ਮੌਕੇ ਸਹਾਇਕ ਸਿੱਖਿਆ ਅਫਸਰ ਬਿਕਰਮ ਭਨੋਟ, ਅਜੀਤਪਾਲ ਸਿੰਘ, ਜਗਰੂਪ ਸਿੰਘ, ਸਤਿੰਦਰ ਕੌਰ, ਗੁਰਜੰਟ ਸਿੰਘ, ਜਸਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਮੌਜੂਦ ਸਨ।

Previous articleਭਾਜਪਾ ਦੀ ਜਿੱਤ ਨਾਲ ਸ਼ਾਂਤੀ ਵਾਰਤਾ ਦੀ ਸੰਭਾਵਨਾ ਵੱਧ: ਇਮਰਾਨ
Next articleਰੋਹਿਤ ਸ਼ਰਮਾ ਆਈਪੀਐਲ ਮੈਚ ਵਿੱਚੋਂ ਪਹਿਲੀ ਵਾਰ ਬਾਹਰ