‘ਕੌਮੀ ਪੁਰਾਲੇਖ ਵਿਰਾਸਤੀ ਇਮਾਰਤ, ਨਹੀਂ ਢਾਹੀ ਜਾਵੇਗੀ’

ਨਵੀਂ ਦਿੱਲੀ, ਸਮਾਜ ਵੀਕਲੀ: ਸਰਕਾਰ ਨੇ ਅੱਜ ਕਿਹਾ ਕਿ ਸੈਂਟਰਲ ਵਿਸਟਾ ਪੁਨਰਨਿਰਮਾਣ ਪ੍ਰਾਜੈਕਟ ਵਿਚ ਕੌਮੀ ਪੁਰਾਲੇਖ ਦੀ ਇਮਾਰਤ ਨਹੀਂ ਢਾਹੀ ਜਾਵੇਗੀ ਕਿਉਂਕਿ ਇਹ ਇਕ ਵਿਰਾਸਤੀ ਇਮਾਰਤ ਹੈ ਪਰ ਨਾਲ ਹੀ ਇਹ ਪੁਸ਼ਟੀ ਵੀ ਕੀਤੀ ਕਿ ਕੌਮੀ ਅਜਾਇਬਘਰ ਨੂੰ ਉੱਤਰੀ ਤੇ ਦੱਖਣੀ ਬਲਾਕਾਂ ਵਿਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਯੋਜਨਾ ਵਿਚਾਰਅਧੀਨ ਹੈ ਪਰ ਅਸਲ ਕਾਰਵਾਈ ਭਵਿੱਖ ’ਚ ਕੀਤੀ ਜਾਵੇਗੀ। ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਅਧੀਨ ਕੋਈ ਵਿਰਾਸਤੀ ਇਮਾਰਤ ਨਹੀਂ ਢਾਹੀ ਜਾਵੇਗੀ।

ਉੱਧਰ, ਅਧਿਕਾਰੀਆਂ ਦਾ ਕਹਿਣਾ ਹੈ ਕਿ ਕੌਮੀ ਪੁਰਾਲੇਖ ਦੀ ਮੁੱਖ ਇਮਾਰਤ ਤਾਂ ਕਾਇਮ ਰਹੇਗੀ ਪਰ ਨਾਲ ਲੱਗਦੀਆਂ ਹੋਰ ਉਸਾਰੀਆਂ ਨੂੰ ਢਾਹਿਆ ਜਾਵੇਗਾ ਅਤੇ ਇਕ ਨਵੀਂ ਇਮਾਰਤ ਬਣਾਈ ਜਾਵੇਗੀ। ਸ੍ਰੀ ਪੁਰੀ ਨੇ ਕਿਹਾ ਕਿ ਸੈਂਟਰਲ ਵਿਸਟਾ ਪੁਨਰਨਿਰਮਾਣ ਯੋਜਨਾ ਬਾਰੇ ਇਕ ਗ਼ਲਤ ਧਾਰਨਾ ਪੈਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕੋਈ ‘ਦਿਖਾਵੇ ਵਾਲਾ ਪ੍ਰਾਜੈਕਟ’ ਨਹੀਂ ਹੈ ਬਲਕਿ ਇਕ ਜ਼ਰੂਰਤ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸੈਂਟਰਲ ਵਿਸਟਾ ਜ਼ਰੂਰੀ ਪ੍ਰਾਜੈਕਟ, ਕੰਮ ਜਾਰੀ ਰਹੇਗਾ’
Next articleਪ੍ਰਗਟਾਵੇ ਦੀ ਆਜ਼ਾਦੀ ਤੇ ਪ੍ਰੈੱਸ ਦੇ ਹੱਕਾਂ ਨੂੰ ਲੈ ਕੇ ਦੇਸ਼ਧ੍ਰੋਹ ਕਾਨੂੰਨ ਦੀ ਵਿਆਖਿਆ ’ਤੇ ਹੋਵੇਗਾ ਵਿਚਾਰ