ਭਾਰਤ ਨੇ ਬੋਲੀਵੀਆ ਨੂੰ ਵਿਕਾਸ ਪ੍ਰਾਜੈਕਟਾਂ ਲਈ 10 ਕਰੋੜ ਡਾਲਰ ਦੀ ਕਰਜ਼ ਸਹੂਲਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਬੋਲੀਵੀਆ ਦੇ ਰਾਸ਼ਟਰਪਤੀ ਏਵੋ ਮੋਰਾਲੇਸ ਨਾਲ ਗੱਲਬਾਤ ਤੋਂ ਬਾਅਦ ਇਸ ਕਰਜ਼ ਦੀ ਪੇਸ਼ਕਸ਼ ਕੀਤੀ ਗਈ। ਸ੍ਰੀ ਕੋਵਿੰਦ ਆਪਣੀ ਤਿੰਨ ਦਿਨ ਦੀ ਯਾਤਰਾ ਦੌਰਾਨ ਬੋਲੀਵੀਆ ਆਏ ਹੋਏ ਹਨ। ਇਸ ਲਾਤੀਨੀ ਅਮਰੀਕਾ ਦੇ ਦੇਸ਼ ਨਾਲ ਕੂਟਨੀਤਕ ਸਬੰਧ ਸਥਾਪਤ ਹੋਣ ਤੋਂ ਬਾਅਦ ਭਾਰਤ ਦੀ ਪਹਿਲੀ ਉੱਚ ਪੱਧਰੀ ਯਾਤਰਾ ਹੈ। ਸ੍ਰੀ ਕੋਵਿੰਦ ਬੋਲੀਵੀਆ ਦੇ ਰਾਸ਼ਟਰਪਤੀ ਮੋਰਾਲੇਸ ਨਾਲ ਅਰਥ ਵਿਵਸਥਾ, ਪੁਲਾੜ ਅਤੇ ਸੂਚਨਾ ਤਕਨੀਕ ਵਰਗੇ ਦੁਵੱਲੇ ਮੁੱਦਿਆਂ ’ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਸਿਆਸੀ ਅਤੇ ਆਰਥਿਕ ਗਤੀਵਿਧੀਆਂ ਮਜ਼ਬੂਤ ਕਰਨ ਦੀ ਗੱਲ ਦੁਹਰਾਈ।
World ਕੋਵਿੰਦ ਵੱਲੋਂ ਬੋਲੀਵੀਆ ਨੂੰ 10 ਕਰੋੜ ਡਾਲਰ ਦੇ ਕਰਜ਼ੇ ਦੀ ਪੇਸ਼ਕਸ਼