ਫਿਲੌਰ, ਅੱਪਰਾ- (ਸਮਾਜ ਵੀਕਲੀ)– ਸੰਸਾਰ ਭਰ ‘ਚ ਫੈਲੀ ਹੋਈ ਕਰੋਨਾ ਵਾਰਿਸ ਮਹਾਂਮਾਰੀ ਦੌਰਾਨ ਹਰ ਇੱਕ ਵਿਅਕਤੀ ਨੂੰ ਦੂਸਰੇ ਲੋੜਵੰਦ ਵਿਅਕਤੀ ਦੀ ਮੱਦਦ ਕਰਨੀ ਚਾਹੀਦੀ ਹੈ, ਇਹ ਹੀ ਇੱਕ ਅਸਲ ਮਨੱਖਤਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀਮਤੀ ਮਨਜੀਤ ਕੌਰ ਸਰਪੰਚ ਪਿੰਡ ਚਚਰਾੜੀ ਨੇ ਕਿਹਾ ਕਿ ਇਸ ਸਮੇਂ ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਵੀ ਦਮ ਤੋੜ ਚੁੱਕੀ ਹੈ।
ਇਸ ਮਾੜੇ ਦੌਰ ‘ਚ ਕਈ ਸਮਾਜ ਸੈਵੀ ਸਸਥਾਵਾਂ ਆਪਣੇ ਆਪਣੇ ਪੱਧਰ ‘ਤੇ ਲੋੜਵੰਦਾਂ ਦੀ ਮੱਦਦ ਕਰ ਰਹੀਆਂ ਹਨ। ਉਨਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਚਰਮਰਾ ਗਈ ਹੈ। ਲੋਕ ਭੁੱਖੇ ਮਰਨ ਲਈ ਮਜਬੂਰ ਹਨ, ਜਦਕਿ ਕੇਂਦਰ ਦੀ ਸਰਕਾਰ ਖਿਆਲੀ ਖੁਆਬ ਦੇਖਦੇ ਹੋਏ ਰੰਗੀਨ ਸੁਪਨੇ ਦੇਖ ਰਹੀ ਹੈ, ਜਦਕਿ ਸਮਾਜ ਦੀ ਅਸਲ ਤਸਵੀਰ ਖੁਝ ਹੋਰ ਹੈ।
ਇੱਥੇ ਇਹ ਗੌਰ ਕਰਨਯੋਗ ਹੈ ਕਿ ਸਰਪੰਚ ਮਨਜੀਤ ਕੌਰ ਆਪਣੇ ਪੱਧਰ ‘ਤੇ ਕਈ ਜਰੂਰਤਮੰਦ ਪਰਿਵਾਰਾਂ ਦੀ ਮਾਲੀ ਮੱਦਦ ਵੀ ਕਰ ਚੁੱਕੀ ਹੈ। ਉਨਾਂ ਕਿਹਾ ਕਿ ਇਸ ਸਮੇਂ ਦੇਸ਼ ਤੇ ਸਮਾਜ ਸੇਵਾ ਲਈ ਅਹਿਮ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਸਰਕਾਰਾਂ ਢੁੱਕਵੀਆਂ ਸਿਹਤ ਸਹੂਲਤਾਂ ਪ੍ਰਦਾਨ ਕਰੇ ਤੇ ਭੁੱਖਮਰੀ ਦੇ ਕਾਰਣ ਮਰਨ ਤੋਂ ਬਚਣ ਲਈ ਕੇਂਦਰ ਸਰਕਾਰ ਕੋਈ ਵਿਸ਼ੇਸ਼ ਪੈਕੇਜ਼ ਦਾ ਐਲਾਨ ਕਰੇ।