ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੋਈ ਡੈੱਡਲਾਈਨ ਨਹੀਂ: ਆਈਸੀਐੱਮਆਰ

ਨਵੀਂ ਦਿੱਲੀ (ਸਮਾਜਵੀਕਲੀ) : ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਅੱਜ ਕਿਹਾ ਕਿ ਉਸ ਨੇ ਕੋਵਿਡ-19 ਵੈਕਸੀਨ ਤਿਆਰ ਕਰਨ ਲਈ ਕੋਈ ਅੰਤਿਮ ਹੱਦ (ਡੈੱਡਲਾਈਨ) ਨਿਰਧਾਰਿਤ ਨਹੀਂ ਕੀਤੀ। ਕੌਂਸਲ ਨੇ ਸਾਫ਼ ਕਰ ਦਿੱਤਾ ਕਿ 15 ਅਗਸਤ ਕੋਈ ਡੈੱਡਲਾਈਨ ਨਹੀਂ ਹੈ ਤੇ ਇਸ ਤਰੀਕ ਦਾ ਮੁੱਖ ਮੰਤਵ ਆਲਮੀ ਮਹਾਮਾਰੀ ਬਾਰੇ ਬੇਯਕੀਨੀ ਕਰਕੇ ਕਲੀਨਿਕਲ ਟਰਾਇਲਾਂ ਨੂੰ ਰਫ਼ਤਾਰ ਦੇਣਾ ਸੀ।

‘ਕੋਵੈਕਸਿਨ’ ਨਾਂ ਦੀ ਦਵਾਈ ਹੈਦਰਾਬਾਦ ਦੀ ਭਾਰਤ ਬਾਇਓਟੈੱਕ, ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਿਰੋਲੋਜੀ ਤੇ ਆਈਸੀਐੱਮਆਰ ਵੱਲੋਂ ਮਿਲ ਕੇ ਵਿਕਸਤ ਕੀਤੀ ਗਈ ਹੈ। ਭਾਰਤੀ ਡਰੱਗ ਕੰਟਰੋਲਰ ਜਨਰਲ ਦੀ ਪ੍ਰਵਾਨਗੀ ਮਗਰੋਂ ਹੁਣ ਇਸ ਦਵਾਈ ਦਾ ਮਨੁੱਖਾਂ ’ਤੇ ਤਜਰਬਾ ਕੀਤਾ ਜਾਵੇਗਾ। ਚੇਤੇ ਰਹੇ ਕਿ ਆਈਸੀਐੱਮਅਾਰ ਨੇ ਪਹਿਲਾਂ 15 ਅਗਸਤ ਤਕ ਕਰੋਨਾ ਦਾ ਟੀਕਾ ਲੈ ਕੇ ਆਉਣ ਦਾ ਦਾਅਵਾ ਕੀਤਾ ਸੀ, ਪਰ ਮੈਡੀਕਲ ਮਾਹਿਰਾਂ ਵੱਲੋਂ ਜਤਾਏ ਉਜਰ ਮਗਰੋਂ ਕੌਂਸਲ ਨੂੰ ਪਿੱਛੇ ਪੈਰੀਂ ਹੋਣਾ ਪਿਆ।

Previous articleਹਰਿਆਣਾ: ਪ੍ਰਾਈਵੇਟ ਨੌਕਰੀਆਂ ਵਿੱਚ ਨੌਜਵਾਨਾਂ ਨੂੰ 75 ਫ਼ੀਸਦੀ ਰਾਖਵੇਂਕਰਨ ਸਬੰਧੀ ਬਿੱਲ ਲਿਆਉਣ ਬਾਰੇ ਪ੍ਰਸਤਾਵ ਪਾਸ
Next article15 ਅਗਸਤ ਤੱਕ ਕਰੋਨਾ ਵੈਕਸੀਨ ਲਾਂਚ ਕਰਨਾ ‘ਅਸੰਭਵ’: ਆਈਏਸੀਐੱਸ