ਮਹਿਤਪੁਰ 11 ਮਈ (ਨੀਰਜ ਵਰਮਾ) (ਸਮਾਜਵੀਕਲੀ) :ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ 19 ਮਹਾਂਮਾਰੀ ਦੌਰਾਨ ਘਰਾਂ ਦਫਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਈਜਰੀ ਜਾਰੀ ਕੀਤੀ ਗਈ ਹੈ।ਇਸ ਬਾਰੇ ਐਸ .ਐਮ. ਓ ਡਾ ਵਰਿੰਦਰ ਜਗਤ ਅਤੇ ਬਲਾਕ ਐਜੂਕੇਟਰ ਸੰਦੀਪ ਨੇ ਸਾਂਝੇ ਤੋਰ ਤੇ ਦਸਿਆ ਕਿ ਪਿਛਲੇ ਕੁਝ ਹਫਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੁਆਤ ਹੋਣ ਤੇ ਚਲਦੇ ਏਅਰ ਕੰਡੀਸ਼ਨਰਾ,ਕੂਲਰਾਂ ਦਾ ਕੋਵਿਡ 19 ਦੇ ਮਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸੰਬੰਧੀ ।
ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਿਹਾ ਕਿ ਅਗਰ ਏਅਰ ਕੰਡੀਸ਼ਨਰ ਦੀ ਵਰਤੋਂ ਕਰਨੀ ਵੀ ਹੈ।ਤੇ ਅਗਰ ਕੋਈ ਖ਼ਿੜਕੀ ਹੈ ਤਾ ਉਸ ਨੂੰ ਥੋੜਾ ਜਿਹਾ ਖੁੱਲਾ ਰੱਖਿਆ ਜਾਵੇ ਅਤੇ ਐਗਜਾਸਟ ਫੈਨ ਲਗਾ ਹੈ ਤਾ ਉਸਦੀ ਵੀ ਵਰਤੋਂ ਕੀਤੀ ਜਾਵੇ ,ਜਿਸ ਨਾਲ ਅੰਦਰ ਦੀ ਹਵਾ ਬਾਹਰ ਜਾਵੇਗੀ ਤੇ ਤਾਜੀ ਹਵਾ ਅੰਦਰ ਆਵੇਈ। ਅਤੇ ਕਮਰੇ ਦਾ ਤਾਪਮਾਨ 24 ਤੋ 27 ਡਿਗਰੀ ਸੇਲਸੀਅਤ ਸੈੱਟ ਕੀਤਾ ਜਾਵੇ।