ਕੋਵਿਡ ਵੈਕਸੀਨ ਲਈ ਨੇਮਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ: ਵਰਧਨ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਵੈਕਸੀਨ ਆਉਂਦੇ ਹਫ਼ਤਿਆਂ ’ਚ ਉਪਲੱਬਧ ਹੋਣ ਦੀ ਉਮੀਦ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵਿਗਿਆਨਿਕ ਅਤੇ ਰੈਗੂਲੇਟਰੀ ਨੇਮਾਂ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।  ਇੱਥੇ ਵਿਸ਼ਵ ਬੈਂਕ ਦੀ ਕੋਵਿਡ-19 ਖ਼ਿਲਾਫ਼ ਦੱਖਣੀ ਏਸ਼ੀਆ ਦੇ ਟੀਕਾਕਰਨ ਬਾਰੇ ਅੰਤਰ-ਮੰਤਰੀ ਵਰਚੁਅਲ ਬੈਠਕ ਨੂੰ ਸੰਬੋਧਨ ਕਰਦਿਆਂ ਵਰਧਨ ਨੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਮੌਜੂਦਾ ਮਿਸ਼ਨ ਇੰਦਰਧਨੁਸ਼ ਟੀਕਾਕਰਨ ਪ੍ਰੋਗਰਾਮ ਜ਼ਰੀਏ ਦੇਸ਼ ਵਲੋਂ ਕੋ-ਵਿਨ ਡਿਜੀਟਲ ਪਲੇਟਫਾਰਮ ਬਣਾਇਆ ਜਾ ਰਿਹਾ ਹੈ, ਜੋ ਨਾਗਰਿਕਾਂ ਨੂੰ ਖ਼ੁਦ ਨੂੰ ਟੀਕਾਕਰਨ ਲਈ ਰਜਿਸਟਰ ਕਰਾਉਣ ਦੀ ਆਗਿਆ ਦੇਵੇਗਾ, ਉਨ੍ਹਾਂ ’ਤੇ ਨਿਗਰਾਨੀ ਰੱਖੇਗਾ ਅਤੇ ਟੀਕਾਕਰਨ ਮੁਕੰਮਲ ਹੋਣ ’ਤੇ ਸਿਹਤ ਮੰਤਰਾਲੇ ਵਲੋਂ ਕਿਊ-ਆਰ ਕੋਡ ਆਧਾਰਿਤ ਇਲੈਕਟ੍ਰਾਨਿਕ ਟੀਕਾਕਰਨ ਸਰਟੀਫਿਕੇਟ ਜਾਰੀ ਕਰੇਗਾ।

Previous article‘ਆਤਮ-ਨਿਰਭਰ ਭਾਰਤ’ ਦੇ ਨਿਰਮਾਣ ਦੀ ਗਵਾਹ ਬਣੇਗੀ ਸੰਸਦ ਦੀ ਨਵੀਂ ਇਮਾਰਤ: ਮੋਦੀ
Next articleਆਈਸੀਸੀ ਦਰਜਾਬੰਦੀ: ਕੋਹਲੀ ਸਿਖਰ ’ਤੇ ਬਰਕਰਾਰ