ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਕਰੋਨਾਵਾਇਰਸ ਦੇ 52,050 ਹੋਰ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 18,55,745 ਹੋ ਗਈ ਹੈ। 12 ਲੱਖ ਮਾਮਲਿਆਂ ਵਿਚ ਰਿਕਵਰੀ ਵੀ ਹੋ ਚੁੱਕੀ ਹੈ। ਸਿਹਤ ਮੰਤਰਾਲੇ ਮੁਤਾਬਕ ਚੌਵੀ ਘੰਟਿਆਂ ਵਿਚ 803 ਮੌਤਾਂ ਹੋਈਆਂ ਹਨ। ਹੁਣ ਤੱਕ ਕੋਵਿਡ-19 ਕਾਰਨ ਕੁੱਲ 38,938 ਮੌਤਾਂ ਹੋ ਚੁੱਕੀਆਂ ਹਨ।
ਐਕਟਿਵ ਕੇਸ 5,86,298 ਹਨ ਤੇ 12,30,509 ਜਣੇ ਵਾਇਰਸ ਤੋਂ ਉੱਭਰ ਚੁੱਕੇ ਹਨ। ਰਿਕਵਰੀ ਦਰ 66.31 ਫ਼ੀਸਦ ਹੋ ਗਈ ਹੈ ਜਦਕਿ ਮੌਤ ਦਰ 2.10 ਫ਼ੀਸਦ ਹੈ। ਛੇਵੇਂ ਦਿਨ 50 ਹਜ਼ਾਰ ਤੋਂ ਵੱਧ ਕੇਸ ਆਏ ਹਨ। ਦੋ ਅਗਸਤ ਤੱਕ 2,08,64,750 ਟੈਸਟ ਹੋ ਚੁੱਕੇ ਸਨ। ਸੋਮਵਾਰ ਨੂੰ 6,61,892 ਕੋਵਿਡ ਟੈਸਟ ਕੀਤੇ ਗਏ ਹਨ।
ਆਈਸੀਐਮਆਰ ਮੁਤਾਬਕ ਇਕ ਦਿਨ ਵਿਚ ਕੀਤੇ ਗਏ ਇਹ ਸਭ ਤੋਂ ਵੱਧ ਟੈਸਟ ਹਨ। ਜੁਲਾਈ ਵਿਚ ਰੋਜ਼ਾਨਾ ਔਸਤਨ 3,39,744 ਟੈਸਟ ਕੀਤੇ ਗਏ ਹਨ ਤੇ ਇਸ ਤਰ੍ਹਾਂ ਕੁੱਲ 1,05,32,074 ਟੈਸਟ ਇਕ ਮਹੀਨੇ ਵਿਚ ਹੋਏ ਹਨ। ਮੌਜੂਦਾ ਸਮੇਂ 917 ਸਰਕਾਰੀ ਤੇ 439 ਪ੍ਰਾਈਵੇਟ ਲੈਬਾਂ ਟੈਸਟ ਕਰ ਰਹੀਆਂ ਹਨ। 24 ਘੰਟਿਆਂ ਵਿਚ 266 ਮੌਤਾਂ ਮਹਾਰਾਸ਼ਟਰ, 109 ਤਾਮਿਲਨਾਡੂ, 98 ਕਰਨਾਟਕ, 63 ਆਂਧਰਾ ਪ੍ਰਦੇਸ਼, 53 ਪੱਛਮੀ ਬੰਗਾਲ, 48 ਯੂਪੀ, 23 ਤਿਲੰਗਾਨਾ ਤੇ 22 ਗੁਜਰਾਤ ਵਿਚ ਹੋਈਆਂ ਹਨ।
ਦਿੱਲੀ ਵਿਚ 17, ਮੱਧ ਪ੍ਰਦੇਸ਼ ਵਿਚ 14, ਰਾਜਸਥਾਨ ਵਿਚ 12, ਜੰਮੂ ਕਸ਼ਮੀਰ ਵਿਚ 11 ਮੌਤਾਂ ਹੋਈਆਂ ਹਨ। ਕਰੋਨਾਵਾਇਰਸ ਕਾਰਨ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉੱਤਰ-ਪੂਰਬੀ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੀ ਨਵੇਂ ਮਾਮਲੇ ਸਾਹਮਣੇ ਆਏ ਹਨ।