ਭਾਰਤ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਮੁਲਕ ਵਜੋਂ ਪੇਸ਼ ਕਰੇਗਾ ਰਾਮ ਮੰਦਰ: ਅਡਵਾਨੀ

(ਸਮਾਜ ਵੀਕਲੀ) : ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ, ਜਿਨ੍ਹਾਂ ਦੀ ‘ਰੱਥ ਯਾਤਰਾ’ ਨੇ ਰਾਮ ਜਨਮਭੂਮੀ ਲਈ ਚੱਲੀ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ ਸੀ, ਦਾ ਮੰਨਣਾ ਹੈ ਕਿ ਰਾਮ ਮੰਦਰ ਭਾਰਤ ਨੂੰ ਇਕ ਮਜ਼ਬੂਤ, ਖ਼ੁਸ਼ਹਾਲ ਤੇ ਭਾਈਚਾਰਕ ਏਕਤਾ ਨੂੰ ਤਰਜੀਹ ਦੇਣ ਵਾਲੇ ਮੁਲਕ ਵਜੋਂ ਪੇਸ਼ ਕਰੇਗਾ। ਅਡਵਾਨੀ ਨੇ ਕਿਹਾ ਕਿ ਉਨ੍ਹਾਂ ਲਈ ਤੇ ਹਰ ਭਾਰਤੀ ਲਈ ਇਹ ਇਤਿਹਾਸਕ ਤੇ ਜਜ਼ਬਾਤੀ ਦਿਨ ਹੈ। ਉਨ੍ਹਾਂ ਕਿਹਾ ਕਿ ‘ਰਾਮ ਰਾਜ’ ਸੁਥਰੇ ਪ੍ਰਸ਼ਾਸਨ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਅਡਵਾਨੀ ਨੇ ਆਪਣੀ ਅਾਤਮਕਥਾ ‘ਮਾਈ ਕੰਟਰੀ, ਮਾਈ ਲਾਈਫ’ ਵਿਚ ਲਿਖਿਆ ਸੀ ਕਿ ਮੰਦਰ ‘ਅਸਲੀ ਤੇ ਨਕਲੀ ਧਰਮ ਨਿਰਪੱਖਤਾ ਵਿਚਾਲੇ ਸੰਘਰਸ਼ ਦਾ ਪ੍ਰਤੀਕ ਹੈ।’
Previous articleਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ
Next articleਕੋਵਿਡ: ਲਗਾਤਾਰ ਛੇਵੇਂ ਦਿਨ 50 ਹਜ਼ਾਰ ਤੋਂ ਵੱਧ ਕੇਸ