ਕੋਵਿਡ: ਭਾਰਤ ’ਚ ਰਿਕਵਰੀ ਦਰ 61.5 ਫ਼ੀਸਦ

ਨਵੀਂ ਦਿੱਲੀ,   (ਸਮਾਜਵੀਕਲੀ) : ਭਾਰਤ ਵਿਚ ਕਰੋਨਾਵਾਇਰਸ ਦੇ ਅੱਜ 22,752 ਕੇਸ ਸਾਹਮਣੇ ਆਏ ਹਨ ਤੇ ਕੁੱਲ ਅੰਕੜਾ 7,42,417 ਹੋ ਗਿਆ ਹੈ। ਰਿਕਵਰੀ ਦਰ ਵੀ ਕਰੀਬ 61.5 ਫ਼ੀਸਦ ਹੋ ਗਈ ਹੈ। ਅੱਜ 482 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 20,642 ਹੋ ਗਈ ਹੈ। ਹੁਣ ਤੱਕ 4,56,830 ਲੋਕ ਵਾਇਰਸ ਤੋਂ ਉੱਭਰ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 2,64,944 ਹੈ। 24 ਘੰਟਿਆਂ ਵਿਚ 16,833 ਲੋਕ ਤੰਦਰੁਸਤ ਵੀ ਹੋਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਸਿਹਤ ਢਾਂਚੇ ਵਿਚ ਸੁਧਾਰ, ਕੋਵਿਡ ਨਾਲ ਜੁੜੀਆਂ ਸਹੂਲਤਾਂ ਵਿਚ ਵਾਧੇ, ਆਈਸੀਯੂ ਤੇ ਆਕਸੀਜ਼ਨ ਸਹੂਲਤ ਵਾਲੇ ਬਿਸਤਰਿਆਂ, ਵੈਂਟੀਲੇਟਰਾਂ ਦੀ ਉਪਲੱਬਧਤਾ ਨਾਲ ਕੇਸਾਂ ਦੀ ਸਮੇਂ ਸਿਰ ਸ਼ਨਾਖ਼ਤ ਤੇ ਪਾਜ਼ੇਟਿਵ ਵਿਅਕਤੀਆਂ ਦੇ ਜਲਦੀ ਇਲਾਜ ’ਚ ਮਦਦ ਮਿਲ ਰਹੀ ਹੈ।

Previous articleਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ
Next articleਮੌਨਸੂਨ: ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹੇ ਹੋਏ ਜਲ-ਥਲ