ਕੋਵਿਡ ਨਾਲ ਨਜਿੱਠਣ ’ਚ ਭਾਰਤ ਦੀ ਮਦਦ ਕਰਦੇ ਰਹਾਂਗੇ: ਅਮਰੀਕਾ

ਜੋਅ ਬਾਇਡਨ

ਵਾਸ਼ਿੰਗਟਨ ,ਸਮਾਜ ਵੀਕਲੀ: ਅਮਰੀਕਾ ਨੇ ਕਿਹਾ ਹੈ ਕਿ ਕਰੋਨਾਵਾਇਰਸ ਨਾਲ ਨਜਿੱਠਣ ਲਈ ਉਹ ਆਪਣੇ ‘ਅਹਿਮ ਭਾਈਵਾਲ’ ਭਾਰਤ ਦੀ ਮਦਦ ਕਰਦਾ ਰਹੇਗਾ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਕੋਵਿਡ ਨਾਲ ਜੁੜੀ ਵੱਖ-ਵੱਖ ਮਦਦ ਭਾਰਤ ਨੂੰ ਦਿੱਤੇ ਜਾਣ ਦੀ ਨਿਗਰਾਨੀ ਕਰ ਰਹੇ ਹਨ।

ਅਮਰੀਕਾ ਨੇ ਦਸ ਕਰੋੜ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ ਤੇ ਹੁਣ ਤੱਕ ਸੱਤ ਜਹਾਜ਼ ਵੱਖ-ਵੱਖ ਰਾਹਤ ਸਮੱਗਰੀ ਨਾਲ ਲੱਦ ਕੇ ਭਾਰਤ ਭੇਜੇ ਗਏ ਹਨ। ਕਈ ਭਾਰਤੀ-ਅਮਰੀਕੀ ਸੰਗਠਨ ਵੀ ਸਹਾਇਤਾ ਦੇ ਕਾਰਜ ਵਿਚ ਜੁਟੇ ਹੋਏ ਹਨ। ‘ਸੇਵਾ ਇੰਟਰਨੈਸ਼ਨਲ’ ਤੇ ਭਾਰਤੀ ਮੂਲ ਦੇ ਡਾਕਟਰਾਂ ਦੇ ਇਕ ਸੰਗਠਨ ਨੇ ਇਕ ਆਨਲਾਈਨ ਟੈਲੀਹੈਲਥ ਪਲੈਟਫਾਰਮ ਨਾਲ ਸਾਂਝ ਪਾਈ ਹੈ। ਇਸ ਰਾਹੀਂ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਮੈਡੀਕਲ ਸਲਾਹ ਮੁਹੱਈਆ ਕਰਵਾਈ ਜਾ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕਿੰਗਫਿਸ਼ਰ’ ਤੋਂ ਕਰਜ਼ਾ ਵਸੂਲਣ ਦੇ ਨੇੜੇ ਪਹੁੰਚੀਆਂ ਭਾਰਤੀ ਬੈਂਕਾਂ
Next articleਅਫ਼ਗਾਨ ਹਵਾਈ ਹਮਲਿਆਂ ’ਚ 12 ਤਾਲਿਬਾਨੀ ਹਲਾਕ