ਨਿਊਯਾਰਕ (ਸਮਾਜ ਵੀਕਲੀ) : ਭਾਰਤ ਦੇ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧ ਟੀ ਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਵੀ ਕੁਝ ਮੁਲਕਾਂ ਨੂੰ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਦੇਣ ਅਤੇ ਧਾਰਮਿਕ ਨਫ਼ਰਤ ਫੈਲਾਊਣ ਤੋਂ ਨਹੀਂ ਰੋਕ ਸਕੀ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ ਊਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਖੁੱਲ੍ਹ ਕੇ ਸਾਹਮਣੇ ਆਊਣਾ ਚਾਹੀਦਾ ਹੈ ਅਤੇ ਊਹ ਧਰਮ ਦੇ ਆਧਾਰ ’ਤੇ ਕਿਸੇ ਧਿਰ ਦਾ ਪੱਖ ਨਾ ਲਵੇ ਜਾਂ ਅਤਿਵਾਦ ਨੂੰ ਕਿਸੇ ਢੰਗ ਨਾਲ ਵੀ ਜਾਇਜ਼ ਨਾ ਠਹਿਰਾੲੇ। ਊਨ੍ਹਾਂ ਕਿਹਾ ਕਿ ਭਾਰਤ ਹਰ ਤਰ੍ਹਾਂ ਦੇ ਅਤਿਵਾਦ ਅਤੇ ਦੁਨੀਆ ’ਚ ਕਿਤੇ ਵੀ ਧਾਰਮਿਕ ਆਧਾਰ ’ਤੇ ਹੁੰਦੇ ਵਿਤਕਰੇ ਦੀ ਆਲੋਚਨਾ ਕਰਦਾ ਹੈ।
HOME ਕੋਵਿਡ ਦੇ ਬਾਵਜੂਦ ਕੁਝ ਦੇਸ਼ਾਂ ਨੇ ਅਤਿਵਾਦ ਨੂੰ ਹਮਾਇਤ ਜਾਰੀ ਰੱਖੀ: ਭਾਰਤ