ਕੋਰੋਨਾ ਵਾਇਰਸ : 123 ਦੇਸ਼ਾਂ ਵਿਚ 1 ਲੱਖ 37 ਹਜ਼ਾਰ ਲੋਕ ਪੀੜਤ, 5 ਹਜ਼ਾਰ 77 ਲੋਕਾਂ ਦੀ ਹੋਈ ਮੌਤ

ਵਾਸ਼ਿੰਗਟਨ, (ਹਰਜਿੰਦਰ ਛਾਬੜਾ) : ਕੋਰੋਨਾ ਵਾਇਰਸ ਨਾਲ ਹੁਣ ਤੱਕ ਦੁਨੀਆ ਭਰ ਦੇ 123 ਦੇਸ਼ਾਂ ਵਿਚ 1 ਲੱਖ 37 ਹਜ਼ਾਰ ਲੋਕ ਪੀੜਤ ਹਨ ਤੇ 5 ਹਜ਼ਾਰ 77 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੇ ਗਏ ਹਨ।  ਡਬਲਿਊਐਚਓ ਨੇ ਸ਼ਨਿੱਚਰਵਾਰ ਯਾਨੀ 14 ਮਾਰਚ ਸਵੇਰੇ 8.30 ਵਜੇ ਤੱਕ ਦੇ ਇਹ ਅੰਕੜੇ ਜਾਰੀ ਕੀਤੇ ਹਨ।
ਸੰਗਠਨ ਦੇ ਅਨੁਸਾਰ ਅੱਠ ਦੇਸ਼ਾਂ ਵਿਚ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਸਭ ਤੋਂ ਜ਼ਿਆਦਾ 81 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਟਲੀ ਵਿਚ 15 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਈਰਾਨ ਵਿਚ 11 ਹਜ਼ਾਰ 364 ਮਾਮਲੇ ਸਾਹਮਣੇ ਆਏ ਹਨ। ਕੋਰੀਆ ਵਿਚ 8 ਹਜ਼ਾਰ ਮਾਮਲੇ, ਸਪੇਨ ਵਿਚ 4200 ਮਾਮਲੇ। ਜਰਮਨੀ ਵਿਚ 3 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ 1264 ਮਾਮਲੇ ਸਾਹਮਣੇ ਆਏ ਹਨ।
Previous articleਸਮਤਾ ਸੈਨਿਕ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ
Next articleਪੰਜਾਬ ‘ਚ ਮੁੜ ਸਰਗਰਮ ਹੋਏ ਨਵਜੋਤ ਸਿੱਧੂ, ਯੂ-ਟਿਊਬ ਚੈਨਲ ਨਾਲ ਚੁੱਕਣਗੇ ਪੰਜਾਬ ਦੇ ਮੁੱਦੇ