ਕੋਕਾ ਕੋਲਾ ਵੱਲੋਂ 2200 ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ

ਅਟਲਾਂਟਾ (ਸਮਾਜ ਵੀਕਲੀ):ਕੋਕਾ ਕੋਲਾ ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ 2200 ਮੁਲਾਜ਼ਮਾਂ ਦੀ ਛਾਂਟੀ ਕਰੇਗੀ ਕਿਉਂਕਿ ਉਹ ਆਪਣੇ ਬਰਾਂਡ ਤੇ ਕਾਰੋਬਾਰੀ ਇਕਾਈਆਂ ਨੂੰ ਘਟਾ ਰਹੀ ਹੈ। ਮੁਲਾਜ਼ਮਾਂ ਦੀ ਇਹ ਗਿਣਤੀ ਕੰਪਨੀ ਦੇ ਦੁਨੀਆ ਭਰ ਦੇ ਕੁੱਲ ਮੁਲਾਜ਼ਮਾਂ ਦਾ 17 ਫੀਸਦ ਹਿੱਸਾ ਹੈ। ਅਟਲਾਂਟਾ ਆਧਾਰਿਤ ਕੰਪਨੀ ਦੇ ਸਭ ਤੋਂ ਵੱਧ ਮੁਲਾਜ਼ਮ ਅਮਰੀਕਾ ’ਚੋਂ ਕੱਢੇ ਜਾਣਗੇ ਜਿੱਥੇ ਕੁੱਲ 10,400 ਮੁਲਾਜ਼ਮ ਕੰਮ ਕਰਦੇ ਹਨ। 2019 ਦੇ ਅਖੀਰ ਤੱਕ ਦੁਨੀਆਂ ਭਰ ’ਚ ਕੋਕਾ ਕੋਲਾ ਕੰਪਨੀ ਦੇ 86,200 ਮੁਲਾਜ਼ਮ ਸਨ। ਕੰਪਨੀ ਨੇ ਕਿਹਾ ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਉਨ੍ਹਾਂ ਨੂੰ ਵੱਡਾ ਵਿੱਤੀ ਘਾਟਾ ਪਿਆ ਹੈ।

Previous articleਬਾਇਡਨ ਵੱਲੋਂ ਜਲਵਾਯੂ ਪਰਿਵਰਤਨ ਟੀਮ ਦਾ ਗਠਨ
Next articleਹਵਾਈ ਹਮਲੇ ’ਚ 30 ਤਾਲਿਬਾਨ ਹਲਾਕ