ਆਟੋ ਤੇ ਬ੍ਰੇਜ਼ਾ ਗੱਡੀ ‘ਚ ਹੋਈ ਟੱਕਰ ਨਾਲ ਦੋ ਲੋਕਾਂ ਦੀ ਮੌਤ

ਮੋਹਾਲੀ: ਮੋਹਾਲੀ ਦੇ ਸੈਕਟਰ-70/71 ਦੀ ਲਾਈਟ ਪੁਆਇੰਟ ‘ਤੇ ਓਵਰਲੋਡ ਆਟੋ ਤੇ ਬ੍ਰੇਜ਼ਾ ਗੱਡੀ ‘ਚ ਹੋਈ ਟੱਕਰ ਨਾਲ ਦੋ ਲੋਕਾਂ ਦੀ ਮੌਤ ਤੇ 9 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਟੋ ‘ਚ 11 ਲੋਕ ਸਵਾਰ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ 2 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਜ਼ਖ਼ਮੀਆਂ ‘ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਜੀਐੱਮਸੀਐੱਚ-32 ‘ਚ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 6 ਲੋਕਾਂ ਦਾ ਸਿਵਲ ਹਸਪਤਾਲ ਫੇਜ-6 ‘ਚ ਇਲਾਜ ਚੱਲ ਰਿਹਾ ਹੈ।

Previous articleUse science to promote humanist values and not in the service of gods
Next articleਕੇ.ਐਮ.ਵੀ.ਕਾਲਜ ’ਚ ਹੋਇਆ ਨਾਨਕਾਇਣ ਮਹਾਂਕਾਵਿ ਵਿਆਖਿਆ ਸੰਮੇਲਨ, ਨਾਮੀ ਸਾਹਿਤਕਾਰ ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਸੁਰਜੀਤ ਪਾਤਰ ਵਲੋਂ ਸਮਾਗਮ ਦੀ ਪ੍ਰਧਾਨਗੀ