ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਾਰਨੀਆ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਦੁਰਘਟਨਾ ਵਿਚ ਦੋ ਲੜਕੇ ਅਤੇ ਇਕ ਲੜਕੀ ਮਾਰੀ ਗਈ ਹੈ ਅਤੇ ਤਿੰਨਾਂ ਵਿਦਿਆਰਥੀਆਂ ਦੀ ਉਮਰ 20 ਸਾਲ ਦੇ ਲਗਪਗ ਦੱਸੀ ਜਾ ਰਹੀ ਹੈ। ਤਿੰਨੋਂ ਵਿੰਡਸਰ ਦੇ ਸੇਂਟ ਕਲੇਅਰ ਕਾਲਜ ‘ਚ ਪੜ੍ਹਾਈ ਕਰ ਰਹੇ ਸਨ।
ਮਰਨ ਵਾਲੇ ਨੌਜਵਾਨਾਂ ਦੀ ਪਛਾਣ ਤਨਵੀਰ ਸਿੰਘ ਤੇ ਗੁਰਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ ਅਤੇ ਦੋਵੇਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਮਾਰੀ ਗਈ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ ‘ਚ ਹੋਈ ਹੈ। ਦੁਰਘਟਨਾ ਸ਼ੁੱਕਰਵਾਰ ਦੇਰ ਰਾਤ 1.30 ਵਜੇ ਦੇ ਲਗਪਗ ਹੋਈ। ਸਥਾਨਕ ਪੁਲਿਸ ਮੁਤਾਬਕ ਤਿੱਖੇ ਮੋੜ ‘ਤੇ ਕਾਰ ਡਿਵਾਈਡਰ ‘ਤੇ ਚੜ੍ਹਨ ਤੋਂ ਬਾਅਦ ਹਵਾ ਵਿਚ ਉਛਲ ਗਈ ਅਤੇ ਕਾਰ ਪੂਰੀ ਤਰ੍ਹਾਂ ਟੁੱਟ ਗਈ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।