ਕੈਥੋਲਿਕ ਆਗੂ ਮੁਆਫ਼ੀ ਮੰਗਣ ’ਚ ਝਿਜਕ ਨਾ ਮੰਨਣ: ਟਰੂਡੋ

ਵੈਨਕੂਵਰ (ਸਮਾਜ ਵੀਕਲੀ) :

ਕੈਨੇਡਾ ਵਿੱਚ ਕੈਥੋਲਿਕ ਸੰਪਰਦਾ ਵੱਲੋਂ ਸਵਾ ਕੁ ਸਦੀ ਤੱਕ ਚਲਾਏ ਗਏ ਰਿਹਾਇਸ਼ੀ ਸਕੂਲਾਂ ਵਿੱਚ ਮਾਰੇ ਗਏ ਆਦਿਵਾਸੀ ਬੱਚਿਆਂ ਵਾਲੇ ਮਾਮਲੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਥੋਲਿਕ ਆਗੂਆਂ ਨੂੰ ਇਸ ਘਟਨਾ ’ਤੇ ਦੁੱਖ ਪ੍ਰਗਟਾ ਕੇ ਮੁਆਫ਼ੀ ਮੰਗਣ ਵਿੱਚ ਝਿਜਕ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕੈਥੋਲਿਕ ਹਨ, ਪਰ ਧਾਰਮਿਕ ਆਗੂਆਂ ਵੱਲੋਂ ਧਾਰੀ ਚੁੱਪ ਕਾਰਨ ਉਨ੍ਹਾਂ ਦਾ ਮਨ ਦੁਖੀ ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਉਨ੍ਹਾਂ ਖ਼ੁਦ ਪੋਪ ਨੂੰ ਇਨ੍ਹਾਂ ਮੌਤਾਂ ’ਤੇ ਬੋਲਣ ਅਤੇ ਮੁਆਫ਼ੀ ਬਾਰੇ ਵਿਚਾਰ ਕਰਨ ਲਈ ਕਿਹਾ ਸੀ, ਪਰ ਪਤਾ ਨਹੀਂ ਉਹ ਕਿਉਂ ਚਾਰ ਸਾਲਾਂ ਤੋਂ ਉਹ ਚੁੱਪ ਹਨ? ਹੁਣ 215 ਬੱਚਿਆਂ      ਦੇ ਪਿੰਜਰ ਮਿਲਣ ਤੋਂ ਬਾਅਦ ਵੀ ਧਾਰਮਿਕ ਆਗੂਆਂ ਦਾ ਮੌਨ ਸਾਰਿਆਂ ਦੇ ਮਨ ਦੁਖਾ ਰਿਹਾ ਹੈ। 

ਪ੍ਰਧਾਨ ਮੰਤਰੀ ਸ੍ਰੀ ਟਰੂਡੋ ਨੇ ਕਿਹਾ ਕਿ ਬੇਸ਼ੱਕ ਸਰਕਾਰ ਮਾਮਲੇ ਵਿੱਚ ਦਖ਼ਲ ਦੇ ਕੇ ਉਦੋਂ ਦਾ ਰਿਕਾਰਡ ਮੰਗ ਸਕਦੀ ਹੈ, ਪਰ ਉਹ ਧਾਰਮਿਕ ਮਾਮਲੇ ਨੂੰ ਅਦਾਲਤ ਵਿੱਚ ਘੜੀਸਣ ਤੋਂ ਗੁਰੇਜ਼ ਕਰਨਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਇਸ ਨੂੰ ਸਰਕਾਰ ਦੀ ਕਮਜ਼ੋਰੀ ਸਮਝਣ ਦੀ ਗਲਤੀ ਨਾ ਕਰੇ। ਉਨ੍ਹਾਂ ਕਿਹਾ ਕਿ ਦੇਸ਼- ਵਿਦੇਸ਼ ਵਸਦੇ ਕੈਥੋਲਿਕ ਉਪਾਸ਼ਕਾਂ ਨੂੰ ਆਪੋ-ਆਪਣੇ ਢੰਗ ਨਾਲ ਪਾਦਰੀਆਂ ਅਤੇ ਹੋਰ ਆਗੂਆਂ ’ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਪੀੜਤਾਂ ਤੱਕ ਪਹੁੰਚ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ। ਕੈਨੇਡਾ ਸੰਸਦ ਵਿੱਚ ਹੈਰੀਟੇਜ ਮਨਿਸਟਰ ਵੱਲੋਂ ਇਸ ਮਾਮਲੇ ਬਾਰੇ ਪੇਸ਼ ਕੀਤੇ ਬਿੱਲ ਸੀ-5 ਦੇ ਮਸੌਦੇ ਅਨੁਸਾਰ ਹਰ ਸਾਲ 30 ਸਤੰਬਰ ਦਾ ਦਿਨ ਸੱਚ ਅਤੇ ਮੇਲ-ਮਿਲਾਪ ਵਜੋਂ ਮਨਾਉਣ ਲਈ ਸਰਕਾਰੀ ਛੁੱਟੀ ਹੋਇਆ ਕਰੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਡਵੇਜ਼ ਤੇ ਪਨਬੱਸ ਮੁਲਾਜ਼ਮਾਂ ਨੇ ਪੱਕੇ ਹੋਣ ਲਈ ਬਾਦਲ ਪਿੰਡ ’ਚ ਮਨਪ੍ਰੀਤ ਦੀ ਰਿਹਾਇਸ਼ ਅੱਗੇ ਧਰਨਾ ਲਾਇਆ
Next articleਕਰੋਨਾ: ਦੋ ਅਰਬ ਟੀਕਿਆਂ ਵਿੱਚੋਂ 60 ਫ਼ੀਸਦੀ ਅਮਰੀਕਾ, ਚੀਨ ਤੇ ਭਾਰਤ ਨੂੰ ਮਿਲੇ