ਸੰਯੁਕਤ ਰਾਸ਼ਟਰ, (ਸਮਾਜ ਵੀਕਲੀ) : ਅਤਿਵਾਦ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਕੇਰਲਾ ਅਤੇ ਕਰਨਾਟਕ ਵਿਚ ਆਈਐੱਸਆਈਐੱਸ ਦੇ ਅਤਿਵਾਦੀ ਕਾਫੀ ਗਿਣਤੀ ਵਿੱਚ ਹੋ ਸਕਦੇ ਹਨ। ਇਸ ਗੱਲ ਵੱਲ ਵੀ ਧਿਆਨ ਦਿੱਤਾ ਗਿਆ ਹੈ ਕਿ ਅਲ-ਕਾਇਦਾ ਭਾਰਤੀ ਉਪ ਮਹਾਂਦੀਪ ਵਿਚ ਹਮਲੇ ਕਰ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਸੰਗਠਨ ਦੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਦੇ 150 ਤੋਂ 200 ਅਤਿਵਾਦੀ ਹਨ। ਆਈਐੱਸਆਈਐੱਸ, ਅਲ ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ 26 ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਉਪਮਹਾਦੀਪ ਵਿੱਚ ਅਲ-ਕਾਇਦਾ ਇਸ ਖਿੱਤੇ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਹੈੇ।