ਕੇਜਰੀਵਾਲ ਨੇ ਕਾਰੋਬਾਰੀਆਂ ਕੋਲੋਂ ‘ਆਪ’ ਲਈ ਮੰਗਿਆ ਇੱਕ ਮੌਕਾ

Delhi Chief Minister Arvind Kejriwal.

ਜਲੰਧਰ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਦੀ ਬਿਹਤਰੀ ਲਈ 10 ਵਾਅਦੇ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਸਰਕਾਰ ਬਣਾਉਣ ਵਿੱਚ ਉਹ ਆਪਣਾ ਯੋਗਦਾਨ ਪਾਉਣ।

ਇਥੇ ਇੱਕ ਰਿਜ਼ੌਰਟ ਵਿੱਚ ਸ੍ਰੀ ਕੇਜਰੀਵਾਲ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ, ‘‘ਤੁਸੀਂ ਕਾਂਗਰਸ ਵਿੱਚ ਕੈਪਟਨ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲਾਂ ਨੂੰ ਪਰਖ਼ ਕੇ ਦੇਖ ਲਿਆ ਹੈ। ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦਿਓ।’’ ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਪਾਰਟੀ ਨੂੰ ਕਾਰੋਬਾਰੀਆਂ ਕੋਲੋਂ ਫ਼ੰਡ ਨਹੀਂ ਚਾਹੀਦੇ ਹਨ, ਉਹ ਸਿਰਫ਼ ਉਨ੍ਹਾਂ ਦਾ ਸਾਥ ਚਾਹੁੰਦੇ ਹਨ।

ਸ੍ਰੀ ਕੇਜਰੀਵਲ ਨੇ ਅਪੀਲ ਕੀਤੀ,‘‘ਇੱਕ ਮੌਕਾ ਸਾਨੂੰ ਵੀ ਦਿਓ, ਬਾਕੀ ਸਾਰਿਆਂ ਨੂੰ ਭੁੱਲ ਜਾਓਗੇ।’’ ਉਨ੍ਹਾਂ ‘ਆਪ’ ਦੀ ਦਿੱਲੀ ’ਚ ਬਣੀ ਸਰਕਾਰ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਵਪਾਰ ਅਤੇ ਕਾਰੋਬਾਰ ਲਈ ਦਿੱਲੀ ’ਚ ਕ੍ਰਿਸ਼ਮਾ ਕਰਕੇ ਦਿਖਾਇਆ ਹੈ ਤੇ ਪੰਜਾਬ ’ਚ ਸਰਕਾਰ ਬਣਨ ’ਤੇ ਵੀ ਅਜਿਹਾ ਕਰਕੇ ਦਿਖਾਉਣਗੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੁੱਝ ਮੰਤਰੀ ਅਤੇ ਵਿਧਾਇਕ ਕਾਰੋਬਰੀਆਂ ਕੋਲੋਂ ਗੁੰਡਾ ਟੈਕਸ ਵਸੂਲਦੇ ਹਨ ਜੋ ਉਨ੍ਹਾਂ ਦੀ ਸਰਕਾਰ ਬਣਨ ’ਤੇ ਬੰਦ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਪਾਰਟੀਆਂ ‘ਆਪ’ ਨੂੰ ਦੇਖ ਦੇ ਰਾਜਨੀਤਕ ਏਜੰਡੇ ਤੈਅ ਕਰਨ ਲੱਗ ਪਈਆਂ ਹਨ। ਇਸ ਮੌਕੇ ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ, ਪ੍ਰੋ. ਬਲਜਿੰਦਰ ਕੌਰ ਅਤੇ ਹੋਰ ਆਗੂ ਮੌਜੂਦ ਸਨ।

‘ਆਪ’ ਨੇ ਦਿੱਤਾ ਕਾਂਗਰਸ ਅਤੇ ਬਾਦਲ ਦਲ ਨੂੰ ਝਟਕਾ

ਅੱਜ ਇਥੇ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਝਟਕਾ ਦਿੱਤਾ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ ’ਚ ਪਠਾਨਕੋਟ ਤੋਂ ਸੱਤਾਧਾਰੀ ਕਾਂਗਰਸ ਦੇ ਲਗਾਤਾਰ ਪੰਜ ਵਾਰ ਕੌਂਸਲਰ ਅਤੇ ਪਠਾਨਕੋਟ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸੂਬਾ ਜਨਰਲ ਸਕੱਤਰ ਤੇ ਬੀਰ ਪਿੰਡ ਦੀ ਲਗਾਤਾਰ ਤਿੰਨ ਵਾਰ ਐਵਾਰਡ ਜੇਤੂ ਸਰਪੰਚ ਅਤੇ ਨਕੋਦਰ ਤੋਂ ਬਲਾਕ ਸੰਮਤੀ ਪ੍ਰਧਾਨ ਰਹੀ ਇੰਦਰਜੀਤ ਕੌਰ ਮਾਨ ਪਾਰਟੀ ’ਚ ਸ਼ਾਮਲ ਹੋ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਤੋਂ ਿੲਨਕਾਰ, ਦੋ ਹੋਰ ਗਿ੍ਰਫ਼ਤਾਰ
Next articleBlinken warns of ‘other options’ if diplomacy fails on Iran nuke issue