ਬਜਰੰਗ ਪੂਨੀਆ ਦੇ ਚਾਂਦੀ ਦੇ ਤਗ਼ਮੇ ਮਗਰੋਂ ਪੂਜਾ ਢਾਂਡਾ ਨੇ ਭਾਰਤ ਨੂੰ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 57 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਦਿਵਾਇਆ, ਜਦੋਂਕਿ ਗ੍ਰੀਕੋ ਰੋਮਨ ਵਿੱਚ ਭਾਰਤੀ ਪਹਿਲਵਾਨਾਂ ਨੇ ਹੁਣ ਤਕ ਨਮੋਸ਼ੀ ਵਾਲਾ ਪ੍ਰਦਰਸ਼ਨ ਕੀਤਾ ਹੈ। ਗ੍ਰੀਕੋ ਰੋਮਨ ਦੇ ਸੱਤ ਭਾਰਤੀ ਪਹਿਲਵਾਨ ਬਿਨਾਂ ਕੋਈ ਚੁਣੌਤੀ ਦਿੱਤੇ ਬਾਹਰ ਹੋ ਗਏ ਹਨ।
ਭਾਰਤ ਹੁਣ ਤੱਕ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਇੱਕ ਸੋਨੇ, ਤਿੰਨ ਚਾਂਦੀ ਅਤੇ ਨੌਂ ਕਾਂਸੀ ਸਣੇ ਕੁੱਲ 13 ਤਗ਼ਮੇ ਜਿੱਤ ਚੁੱਕਿਆ ਹੈ। ਭਾਰਤ ਦੀਆਂ ਦਸ ਮਹਿਲਾ ਪਹਿਲਵਾਨ ਮੁਕਾਬਲੇ ਵਿੱਚ ਉਤਰੀਆਂ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਪੂਜਾ ਨੂੰ ਹੀ ਤਗ਼ਮਾ ਮਿਲਿਆ। ਇਸ ਦੌਰਾਨ ਗ੍ਰੀਕੋ ਰੋਮਨ ਮੁਕਾਬਲਿਆਂ ਵਿੱਚ ਭਾਰਤੀ ਪਹਿਲਵਾਨਾਂ ਨੇ ਨਿਰਾਸ਼ ਕੀਤਾ ਹੈ।
ਗ੍ਰੀਕੋ ਰੋਮਨ ਵਰਗ ਵਿੱਚ ਵਿਜੈ (55 ਕਿਲੋ), ਗੌਰਵ ਸ਼ਰਮਾ (63 ਕਿਲੋ), ਕੁਲਦੀਪ ਮਲਿਕ (72 ਕਿਲੋ) ਅਤੇ ਹਰਪ੍ਰੀਤ ਸਿੰਘ (82 ਕਿਲੋ) ਸ਼ੁਰੂਆਤੀ ਗੇੜ ਵਿੱਚ ਹਾਰ ਕੇ ਬਾਹਰ ਹੋ ਗਏ, ਜਦੋਂਕਿ ਦੂਜੇ ਦਿਨ ਉਤਰੇ ਤਿੰਨ ਹੋਰ ਭਾਰਤੀ ਚੁਣੌਤੀ ਪੇਸ਼ ਨਹੀਂ ਕਰ ਸਕੇ।
Sports ਕੁਸ਼ਤੀ: ਪੂਜਾ ਢਾਂਡਾ ਨੇ ਕਾਂਸੀ ਜਿੱਤੀ