ਕੁਲਫ਼ੀ

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

 

” ਸੋ ਜਾਓ ਬੇਟਾ! ਪਾਪਾ ਆਜ ਡਿਊਟੀ ਸੇ ਲੇਟ ਆਏਗੇਂ ” ਬੱਚਿਆਂ ਨੂੰ ਪਿੰਕੀ ਗੱਲਾਂ ਬਾਤਾਂ ਰਾਹੀਂ ਬਹਾਨੇ ਲਗਾਉਂਦੀ ਹੋਈ।

” ਮੰਮਾ ਪਾਪਾ ਕੱਬ ਆਏਂਗੇ , ਮੈਨੇਂ ਤੋਂਂ ਕੁਲਫ਼ੀ ਖਾਣੀ ਹੈ ਫਿਰ ਹੀ ਮੇਰੇ ਕੋ ਨੀਂਦ ਆਏਗੀ ” ਮੁਸਕਾਨ ਨੇ ਆਪਣੀ ਮਾਂ ਨੂੰ ਕਿਹਾ।
ਮੁਸਕਾਨ ਮਾਪਿਆਂ ਦੀ ਇਕਲੌਤੀ ਧੀ ਸੀ। ਉਹ ਵੀ ਰੱਬ ਤੋਂ ਸੁੱਖਾਂ ਮੰਗ ਮੰਗ ਲੈਤੀ ਹੋਈ, ਚਾਹੇ ਪਿਤਾ ਸ਼ਹਿਰ ਦੇ ਐਸ. ਡੀ. ਐਮ. ਹਨ ਪਰ ਅੌਲਾਦ ਦੇ ਅੱਗੇ ਸਾਰੇ ਅਹੁਦਿਆਂ ਦਾ ਕੌਈ ਮੁੱਲ ਨਹੀਂ ਹੁੰਦਾ।

ਸ਼ਿਵਚਰਨ ਸਿੰਘ ਨੇ ਆਪਣੀ ਧੀ ਨੂੰ ਕਿਹਾ ” ਕੁਲਫ਼ੀ ਵਾਲਾ ਅਕੰਲ ਚਲਾ ਗਿਆ, ਰਾਤ ਹੋ ਗਈ ਹੈ, ਹਮ ਕੱਲ ਕੋ ਬਜ਼ਾਰ ਚਲੇਂਗੇ ਆਈਸਕ੍ਰੀਮ ਵੀ ਖਾਏਗੇਂ ਅੌਰ ਖਿਲੋਣੇ ਵੀ ਲੇਕਰ ਆਏਂਗੇ, ਕਹਿ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ।

ਪੱਪੂ ਕੁਲਫ਼ੀ ਵਾਲਾ ਸਾਰੇ ਸ਼ਹਿਰ ਵਿੱਚ ਕੁਲਵੱਟੀ ਪੱਖੋਂ ਐਨਾ ਮਸ਼ਹੂਰ ਹੈ ਕਿ ਕਿ ਬ੍ਰੈਂਡ ਦੀ ਕੁਲਫ਼ੀ ਵੀ ਉਸ ਦੀ ਕੁਲਫ਼ੀ ਮੁਕਬਲੇ ਫਿੱਕੀ ਪੈ ਜਾਂਦੀ ਹੈ।

” ਪਾਪਾ ! ਵੋ ਜੋ ਗਲੀ ਕਿ ਕੋਰਨਰ ਪੈ ਕੁਲਫ਼ੀ ਵਾਲਾ ਅੰਕਲ ਹੈ ਹਮਨੇ ਤੋ ਬੋ ਹੀ ਕੁਲਫ਼ੀ ਖਾਣੀ ਹੈ” । ਬੇਟੀ ਨੇ ਪਾਪਾ ਨੂੰ ਰੋਂਦਿਆਂ ਰੋਂਦਿਆਂ ਕਿਹਾ।

” ਬੇਟਾ ਬੋਹ ਇਸ ਵਕਤ ਤੋ ਘਰ ਚੱਲਾ ਜਾਤਾ ਹੈ” ਐਸ. ਡੀ. ਐਮ. ਸਾਹਿਬ ਨੇ ਆਪਣੀ ਇਕਲੌਤੀ ਧੀ ਨੂੰ ਕਿਵੇਂ ਨਾ ਕਿਵੇਂ ਟਾਲਣ ਦੀ ਕੋਸ਼ਿਸ਼ ਕੀਤੀ।

” ਨਹੀਂ ਹਮਨੇ ਤੋਂ ਖਾਣੀ ਹੈ” ਬੇਟੀ ਨੇ ਫਿਰ ਮੰਗ ਕੀਤੀ।

ਅੌਲਾਦ ਦੀ ਖਵਾਇਸ਼ ਲੲੀ ਬੇਵੱਸ ਹੁੰਦਿਆਂ ਪਿਤਾ ਤੋਂ ਉਸ ਦਾ ਰੋਣਾਂ ਵੇਖਿਆ ਨਾ ਗਿਆ । ਐਸ਼. ਡੀ. ਐਮ. ਸਾਹਿਬ ਨੇ ਡਰਾਈਵਰ ਨੂੰ ਗੱਡੀ ਬਾਹਰ ਕੱਢਣ ਤੇ ਪੱਪੂ ਕੁਲਫ਼ੀ ਵਾਲੇ ਕੋਲ ਜਾਣ ਲਈ ਕਿਹਾ। ਪਰ ਸਮਾਂ ਜ਼ਿਆਦਾ ਹੋਣ ਕਰਕੇ ਪੱਪੂ ਘਰ ਚਲਾ ਗਿਆ ਸੀ।
ਜਦੋਂ ਡਰਾਈਵਰ ਨੇ ਪੱਪੂ ਕੁਲਫ਼ੀ ਵਾਲੇ ਦੇ ਘਰ ਅੱਗੇ ਐਸ਼. ਡੀ. ਐਮ. ਸਾਹਿਬ ਦੀ ਗੱਡੀ ਲਾ ਦਿੱਤੀ ਤਾਂ ਅੱਧੀ ਰਾਤ ਪੁਲਿਸ ਵੇਖ ਪੱਪੂ ਦਾ ਸਾਰਾ ਪਰਿਵਾਰ ਬਾਹਰ ਆ ਗਿਆ ਤੇ ਘਬਰਾ ਗਿਆ ਕਿ ਇਸ ਸਮੇਂ ਪੁਲਿਸ।

” ਹਾਂ ਜੀ ਸਾਹਿਬ, ਆਪ ਇਸ ਟਾਇਮ ” ਪੱਪੂ ਨੇ ਹੱਥ ਜੋੜ ਐਸ. ਡੀ. ਐਮ. ਸਾਹਿਬ ਨੂੰ ਬੇਨਤੀ ਕੀਤੀ।

” ਘਬਰਾਓ ਨਾ ਮੈਂ ਤਾਂ ਆਪਣੀ ਬੇਟੀ ਲਈ ਕੁਲਫ਼ੀਆਂ ਲੈਣ ਆਇਆ ਹਾਂ, ਪੰਜ ਸੱਤ ਕੁਲਫੀਆਂ ਚਾਹੀਦੀਆਂ ਨੇ ਪੈਕ ਕਰ ਦੇਵੋ” ਐਸ. ਡੀ. ਐਮ. ਸਾਹਿਬ ਨੇ ਜਿਵੇਂ ਪੱਪੂ ਦੀ ਚਿੰਤਾ ਦੂਰ ਕਰਦਿਆਂ ਬੇਨਤੀ ਜਿਹੀ ਕਰੀ।

” ਲਓ ਜਨਾਬ! ਤੁਹਾਡਾ ਦਿੱਤਾ ਹੀ ਖਾਂਦੇ ਹਾਂ, ਹੋਰ ਹੁਕਮ ਕਰੋ ਜੀ ”

ਪੱਪੂ ਨੇ ਅਣਗਿਣਤ ਕੁਲਫੀਆਂ ਪੈਕ ਕਰ ਲਿਆ ਫੜਾਉਂਦਿਆਂ ਕਿਹਾ।

ਐਸ. ਡੀ. ਐਮ. ਸਾਹਿਬ ਨੇ ਝੁੱਗੀਆਂ ਚ’ ਰਹਿੰਦੇ ਪੱਪੂ ਨੂੰ ਦੀ ਘਰ ਦੀ ਮਾੜੀ ਹਾਲਤ ਵੱਲ ਵੇਖਦਿਆਂ ਮਨ ਦੁਖੀ ਜਿਹਾ ਹੋਇਆ, 500 ਦਾ ਨੋਟ ਫੜਾਉਂਦਿਆਂ ਕਿਹਾ ਉਹ ਸਵੇਰੇ ਦਫ਼ਤਰ ਆਕੇ ਮੈਨੂੰ ਮਿਲੇ।

ਪੱਪੂ ਦੇ ਨਾਹ ਨੁੱਕਰ ਕਰਨ ਤੇ ਧੱਕੇ ਨਾਲ ਐਸ. ਡੀ. ਐਮ. ਸਾਹਿਬ ਨੇ ਪੱਪੂ ਦੀ ਬੱਚਿਆਂ ਨੂੰ ਸ਼ਗਨ ਦੇ ਤੌਰ ਤੇ ਦੇ ਦਿੱਤੇ। ਘਰ ਆ ਜਦ ਬੇਟੀ ਨੂੰ ਆਈਸਕ੍ਰੀਮ ਤੇ ਕੁਲਫ਼ੀ ਦਾ ਲਿਫਾਫਾ ਫੜਾਇਆ ਤਾਂ ਬੇਟੀ ਨੇ ਪਾਪਾ ਨਾਲ ਅੱਖਾਂ ਨਾਲ ਅੱਖਾਂ ਮਿਲਾ ਖੁਸ਼ੀ ਸਾਂਝੀ ਕੀਤੀ, ਸ਼ਿਵਚਰਨ ਨੇ ਆਪਣੇ ਆਪ ਜਿੱਤਿਆ ਜਾ ਮਹਿਸੂਸ ਕੀਤਾ।

ਅਗਲੀ ਸਵੇਰ ਪੱਪੂ ਕੁਲਫ਼ੀ ਵਾਲੇ ਦੀ ਦਫ਼ਤਰ ਵਿੱਚ ਚੰਗੀ ਆਓ ਭਗਤ ਹੋਈ ਤੇ ਐਸ. ਡੀ. ਐਮ. ਸਾਹਿਬ ਨੇ ਅਵਾਸ ਯੋਜਨਾ ਅਧੀਨ ਹੁਣ ਪੱਪੂ ਨੂੰ ਝੁੱਘੀ ਤੋਂ ਇਕ 5 ਮਰਲੇ ਵਾਲੇ ਮਕਾਨ ਚ ਤਬਦੀਲ ਕਰਵਾ ਦਿੱਤਾਅਤੇ ਉਸ ਦੇ ਕਾਰੋਬਾਰ ਨੂੰ ਵਧਾਉਣ ਲਈ ਮਾਲੀ ਸਹਾਇਤਾ ਕੀਤੀ।

ਐਸ. ਡੀ.ਐਮ. ਸਾਹਿਬ ਨੇ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਜੋ ਆਪਣੀ ਧੀ ਦੇ ਇਹ ਮੰਗ ਸਦਕੇ ਹੀ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਦਾ ਹਿੱਸੇਦਾਰ ਬਣਿਆ। ਹੁਣ ਚਾਹੇ ਐਸ. ਡੀ. ਐਮ. ਸਾਹਿਬ ਦੀ ਬਦਲੀ ਹੋ ਗੲੀ ਪਰ ਅੱਜ ਵੀ ਉਹਨਾਂ ਦੀ ਧੀ ਦੀ ਕੁਲਫ਼ੀ ਦੀ ਮੰਗ ਸਦਕੇ ਹੀ ਪੱਪੂ ਝੁੱਗੀਆਂ ਤੌਂ ਪੱਕੇ ਘਰਾਂ ਦੇ ਵਸਨੀਕ ਬਣ ਗਿਆ। ਪੱਪੂ ਦੀ ਇੱਜਤ ਤੇ ਕੰਮ ਦੀ ਕੁਆਲਟੀ ਵਿੱਚ ਕੋਈ ਕਮੀ ਨਹੀਂ ਆਈ ਉਸ ਨੇ ਆਪਣੀ ਮਿਹਨਤ ਨਾਲ ਚਾਹੇ ਸ਼ਹਿਰ ਵਿੱਚ ਵੱਡੀ ਫੈਕਟਰੀ ਵੀ ਲਗਾ ਲੲੀ ਸੀ ਤੇ ਦੁਕਾਨ ਵੀ ਕਰ ਲੲੀ, ਉਸ ਦੇ ਬੱਚੇ ਚਾਹੇ ਕੋਠੀਆਂ ਵਿੱਚ ਰਹਿਣ ਲੱਗ ਪਏ ਪਰ ਪੱਪੂ ਨੇ ਆਪਣੀ ਰਿਹਾਇਸ਼ 5 ਮਰਲੇ ਵਾਲੇ ਐਸ. ਡੀ. ਐਮ. ਸਾਹਿਬ ਵੱਲੋਂ ਦਿੱਤੇ ਮਕਾਨ ਵਿੱਚ ਰੱਖੀ ਜਿੱਥੇ ਰਹਿ ਉਸ ਦੇ ਮਨ ਨੂੰ ਸਕੂਨ ਜਿਹਾ ਮਿਲਦਾ ਹੈ ।

ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100

Previous articleਐਤਕੀਂ ਦੀ ਵਿਸਾਖੀ
Next articleਮਾਸੂਮ ਚੀਖ਼