(ਸਮਾਜ ਵੀਕਲੀ)
⁃ ਮੋਦੀ ਤੋਂ ਜਹਾਜ਼ ਦੀ ਚਾਬੀ, ਕੈਪਟਨ ਤੋਂ ਆਰੂਸਾ ਭਾਬੀ ਤੇ ਬਾਦਲ ਤੋਂ ਸ਼ਰੋਮਣੀ ਕਮੇਟੀ ਦੀ ਚਾਬੀ ਖੋਹ ਲਓ ਤਾਂ ਪੰਜਾਬ ਦਾ ਭਲਾ ਹੋ ਜਾਊ ।
⁃ ਬੰਬ ਧਮਾਕਾ ਕਿੱਥੇ ਹੋਇਆ ਤੇ ਕੀਹਨੇ ਕੀਤਾ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ, ਪਰ ਮਿੱਤਰ ਮੰਡਲੀ ਚ ਬੈਠ ਕੇ ਕਿਸੇ ਨੇ ਜੇਕਰ ਗੁਪਤੀ ਪੱਦ ਮਾਰਿਆਂ ਹੋਵੇ ਤਾਂ ਉਸ ਦਾ ਪਤਾ ਲਗਾਉਣਾਬਹੁਤ ਔਖਾ ਕੰਮ ਹੁੰਦਾ ਹੈ ।
⁃ ਕਈ ਸਾਹਿਤਕਾਰ, ਸ਼ਕਲ ਤੋਂ ਸਾਹਿਤਕਾਰ ਘੱਟ ਤੇ ਬਦਮਾਸ਼ ਜ਼ਿਆਦਾ ਲੱਗਦੇ ਹਨ ਤੇ ਅਸਲ ਜੀਵਨ ਚ ਉਹ ਹੁੰਦੇ ਵੀ ਇਸੇ ਤਰਾਂ ਦੇ ਹਨ ।
⁃ ਜਿਹੜਾ ਬੰਦਾ ਪੋਤਿਆਂ ਪੜਪੋਤਿਆਂ ਵਾਲਾ ਹੋ ਕੇ ਵੀ ਆਪਣਾ ਧੌਲ਼ ਦਾਹੜਾ ਕਾਲਾ ਕਰਕੇ ਆਪਣੀ ਜ਼ਨਾਨੀ ਤੋਂ ਬਾਗ਼ੀ ਹੋ ਕੇ ਗੁਆਂਢੀ ਮੁਲਖ ਦੀ ਜ਼ਨਾਨੀ ਨਾਲ ਥਰਕ ਭੋਰਨ ਚ ਮਗ੍ਹਨ ਹੋਵੇ ਉਹ ਪੰਜਾਬ ਦਾ ਕੀ ਭਲਾ ਕਰੂ !
⁃ ਕਬੂਲ ਹੈ ਕਬੂਲ ਹੈ ਕਬੂਲ ਹੈ, ਲੈ ਕਿਤੇ ਪੜ੍ਹ ਤਾਂ ਨਹੀਂ ਲਿਆ !! ਹੁਣ ਤਾਂ ਆਪਾਂ ਇਕ ਦੂਜੇ ਦੇ ਹੋ ਗਏ, ਹੁਣ ਕੁਝ ਨਹੀਂ ਕੀਤਾ ਜਾ ਸਕਦਾ !!??
⁃ ਮੀਂਹ ਕਿੱਥੇ ਪੈਂਦਾ। ਏਥੇ ਤਾਂ ਪੈਂਦਾ ਨਹੀਂ, ਹੈਥੇ ਪੈਂਦਾ, ਜੇ ਪੈਂਦਾ ਹੈ ਤਾਂ ਕਿੰਨਾ ਕੁ, ਸਾਡੇ ਮੀਂਹ ਪੈਣ ਲੱਗ ਪਿਆ ਹੁਣ, ਤੁਹਾਡੇ ਜਦੋਂ ਸ਼ੁਰੂ ਹੋਇਆ ਤਾਂ ਦੱਸਿਓ ਜ਼ਰੂਰ !!!??
⁃ ਆਰੂਸਾ ਨੂੰ ਕਹੋ ਕਿ ਸਭ ਔਰਤਾਂ ਗਰਮੀਆਂ ਚ ਪੇਕੇ ਜਾਂਦੀਆਂ ਨੇ, ਉਹ ਵੀ ਪਾਕਿਸਤਾਨ ਜਾ ਆਵੇ, ਸ਼ਾਇਦ ਇਸੇ ਬਹਾਨੇ ਕੈਪਟਨ ਦਾ ਧਿਆਨ ਪੰਜਾਬ ਦੇ ਕਿਸੇ ਮੁੱਦੇ ‘ਤੇ ਪੈ ਜਾਵੇ, ਉੰਜ ਤਾਂ ਬੇਚਾਰਾ ਆਰੂਸਾ ਦੀ ਆਸ਼ਕੀ ਚ ਹੀ ਅੰਨ੍ਹਾ ਹੋਇਆ ਫਿਰਦੈ!!
⁃ ਸ਼ਰਾਬ ਪੀ ਕੇ ਝੂਠ ਬੋਲਣ ਵਾਲ਼ਿਆਂ ਦੀ ਗਿਣਤੀ ਘੱਟ ਹੈ, ਜਦ ਕਿ ਅੰਮਿ੍ਰਤ ਛਕ ਕੇ ਝੂਠ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪਰ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਸ਼ਰਾਬ ਪੀਣੀ ਸ਼ੁਰੂ ਕਰ ਦਿਓ, ਭਾਵੇਂ ਕਿ ਇਹਨੀ ਦਿਨੀਂ ਪੰਜਾਬ ਨੂੰ ਦੀਵਾਲੀਏਪਨ ਤੇ ਬਚਾਉਣ ਲਈ ਸ਼ਰਾਬੀ ਵੱਡਾ ਯੋਗਦਾਨ ਪਾ ਰਹੇ ਹਨ ।
⁃ ਜੇ ਪੰਜਾਬ ਬਚਾਉਣਾ ਤਾਂ ਕੱਦੂ ਕਰਨਾ ਬੰਦ ਕਰ ਦਿਓ ਤੇ ਝੋਨੇ ਦੀ ਬਿਜਾਈ ਬਿਨਾ ਕੱਦੂ ਕੀਤਿਆ ਕਰੋ, ਝਾੜ ਵੀ ਵੱਧ ਮਿਲੇਗਾ ਤੇ ਪੰਜਾਬ ਸੋਕੇ ਦੇ ਕਾਲ ਤੋਂ ਵੀ ਬਚ ਜਾਵੇਗਾ ।
⁃ ਪਰਸੋਂ ਸਾਡੇ ਗੁਆਂਢ ਚ ਬਹੁਤ ਲੜਾਈ ਹੋਈ । ਮੁੰਡਾ ਕਾਲੀਆਂ ਦੀ ਰੈਲੀ ਚੋਂ ਆ ਕੇ, ਆਪਣੇ ਸਕੇ ਪਿਓ ਨੂੰ ਹੀ ਵਾਰ ਵਾਰ ਪਿਓ ਸਮਾਨ ਭਾਪਾ ਜੀ ਕਹੀ ਜਾਵੇ, ਬੱਸ ਫਿਰ ਕੀ ਸੀ ਥੋੜੀ ਜਿਹੀ ਤੂੰ ਤੂੰ ਮੈਂ ਮੈਂ ਤੋਂ ਬਾਅਦ, ਪਰਿਵਾਰ ਦੇ ਬਾਕੀ ਮੈਂਬਰਾਂ ਨੇ ਢਾਅ ਲਿਆ !!????
⁃ ਪਿੰਡ ਦੀਆ ਜ਼ਨਾਨੀਆਂ ਕਹਿ ਰਹੀਆ ਸਨ ਕਿ ਸਰਕਾਰ ਵੱਲੋਂ ਪਿੰਡ ਚ ਲੈਟਰੀਨ ਮਨਜ਼ੂਰ ਕਰਕੇ ਭੇਜੀ ਸੀ, ਪਰ ਉਹ ਇਕੱਲਾ ਸਰਪੰਚ ਹੀ ਖਾ ਗਿਆ ।??
⁃ ਅਸੀਂ ਧੁੱਪ ਸਮਝੀ, ਉਹ ਛਾਂ ਨਿਕਲੀ । ਅਸੀਂ ਮੱਝ ਸਮਝੀ ਤੇ ਉਹ ਗਾਂ ਨਿਕਲੀ । ਬੇੜਾ ਬਹਿ ਜਾਏ ਬਿਊਟੀ ਪਾਰਲਰ ਵਾਲ਼ਿਆਂ ਦਾ, ਅਸੀਂ ਕੁੜੀ ਸਮਝੀ ਪਰ ਉਹ ਕੁੜੀ ਦੀ ਮਾਂ ਨਿਕਲੀ !!??
⁃ ਛੋਟਾ ਬੱਚਾ ਕਹਿੰਦਾ ਮੇਰੇ ਪਾਪਾ ਬਹੁਤ ਡਰਪੋਕ ਨੇ । ਜਦੋਂ ਵੀ ਸੜਕ ਪਾਰ ਕਰਨੀ ਹੁੰਦੀ ਹੈ ਤਾਂ ਮੇਰੀ ਉੰਗਲੀ ਫੜ ਲੈਂਦੇ ਨੇ । ??
⁃ ਦੁਨੀਆ ਦੇ ਮੰਨੇ ਪਰਮੰਨੇ ਵਿਗਿਆਨੀ ਉਸ ਵੇਲੇ ਬੇਹੋਸ਼ ਹੋ ਕੇ ਡਿਗ ਪਏ, ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਚੱਪਲ਼ ‘ਤੇ ਚੱਪਲ਼ ਰੱਖਣ ਜਾਂ ਚੱਪਲ਼ ਉਲਟੀ ਹੋ ਜਾਣ ਨਾਲ ਘਰ ਚ ਲੜਾਈ ਹੋ ਜਾਂਦੀ ਹੈ !!??
⁃ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਸ਼ਰਮ ਤੇ ਡੁੱਬ ਮਰਨ ਵਾਲੀ ਗੱਲ ਹੈ ਕਿ ਪਿਛਲੇ ਸਾਲ ਫਤਿਹਵੀਰ ਨਾਮ ਦੇ ਬੋਰ ਚ ਡਿਗੇ ਬੱਚੇ ਨੂੰ ਬੋਰ ਵੈੱਲ ਚੋ ਬਾਹਰ ਕੱਢਣ ਵਾਸਤੇ, ਟੱਟੀਆਂ ਬਣਾਉਣ ਵਾਸਤੇ, ਟੋਏ ਪੁੱਟਣ ਵਾਲ਼ਿਆਂ ਦੀ ਟੀਮ ਨੂੰ ਹੀ ਛੇ ਦਿਨ ਤੱਕ ਡਿਜਾਸਟਰ ਮੈਨੇਜਮੈਂਟ ਤੇ ਰੈਸਕਿਊ ਮਾਹਿਰ ਦੱਸੀ ਗਈ ।
⁃ ਕਰਫਿਊ ਦੌਰਾਨ ਸਰਕਾਰੀ ਰਾਸ਼ਨ ਵੰਡਣ ਚ ਇਸ ਕਰਕੇ ਦੇਰੀ ਕੀਤੀ ਗਈ ਕਿਉਂਕਿ ਰਾਸ਼ਨ ਵਾਲੇ ਬੈਗ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਹੀ ਦੋ ਤੱਕ ਹਫ਼ਤੇ ਫਿੱਟ ਨਾ ਬੈਠੀ, ਕਦੀ ਢਿੱਡ ਬਾਹਰ ਜਾਵੇ ਤੇ ਕਦੀ ਧੌਣ !!??
⁃ ਸਵੇਰੇ ਉਠਕੇ ਕਬਜ਼ ਦੀ ਸ਼ਿਕਾਇਤ ਕਾਰਨ ਘਰ ਦੀ ਟਾਇਲਟ ਚ ਅੱਧਾ ਕੁ ਘੰਟਾ ਕਿਲ੍ਹਣ ਵਾਲੇ ਆਪਣੇ ਬੱਚੇ ਨੂੰ ਕਿਹਾ ਮਾਂ ਨੇ ਖਿਝ ਕੇ ਕਿਹਾ ਕਿ ਜੇਕਰ ਏਨਾ ਕੁ ਜ਼ੋਰ ਪੜ੍ਹਨ ‘ਤੇ ਲਾ ਦੇਵੇਂ ਤਾਂ ਤੂੰ ਬਹੁਤ ਛੇਤੀ ਕੋਈ ਵੱਡਾ ਅਫਸਰ ਬਣ ਸਕਦਾ ਏਂ, ਪਰ ਇਹ ਗੱਲ ਤੇਰੀ ਖੋਪਰੀ ‘ਚ ਹੀ ਨਹੀਂ ਪੈਂਦੀ, ਕਰੀਏ ਕੀ !!??
⁃ ਇਕ ਮਾਨਸਿਕ ਰੋਗੀ, ਡਾਕਟਰ ਨੂੰ ਕਹਿੰਦਾ ਕਿ ਉਹ ਇਹ ਦੱਸੇ ਕਿ ਉਹ ਪਾਗਲ ਬੰਦੇ ਦੀ ਪਹਿਚਾਣ ਕਿਵੇਂ ਕਰਦਾ ਹੈ ? ਡਾਕਟਰ ਮਰੀਜ਼ ਨੂੰ ਆਪਣੇ ਕੋਲ ਸੱਦਿਆ ਤੇ ਉਸ ਨੂੰ ਇਕ ਚਮਚਾ, ਗਿਲਾਸ, ਜੱਗ ਤੇ ਬਾਲਟੀ ਦੇ ਕੇ ਪੁਛਿਆ ਕਿ ਸਾਹਮਣੇ ਵਾਲੀ ਪਾਣੀ ਦੀ ਟੈਂਕੀ ਫਟਾਫਟ ਖਾਲ਼ੀ ਕਰਨੀ ਹੋਵੇ ਤਾਂ ਦੱਸੋ ਕੀ ਕਰੋਗੇ ? ਮਰੀਜ਼ ਨੇ ਜਵਾਬ ਦਿੱਤਾ ਕਿ ਇਹ ਬੜਾ ਸੌਖਾ ਸਵਾਲ ਹੈ, ਅਜਿਹਾ ਕਰਨ ਵਾਸਤੇ ਬਾਲਟੀ ਦੀ ਵਰਤੋ ਕਰਨੀ ਲਾਹੇਵੰਦ ਰਹੇਗੀ । ਮਰੀਜ਼ ਦਾ ਜਵਾਬ ਸੁਣਕੇ ਡਾਕਟਰ ਹੱਸਿਆ ਤੇ ਕਹਿੰਦਾ ਤੂੰ ਪਾਗਲ ਹੈਂ, ਪਾਣੀ ਦੀ ਟੈਂਕੀ ਖਾਲ਼ੀ ਕਰਨ ਵਾਸਤੇ ਸਿਰਫ ਟੂਟੀ ਖੋਲ੍ਹਣ ਦੀ ਲੋੜ ਹੁੰਦੀ ਹੈ ਨਾ ਕਿ ਕਿਸੇ ਭਾਂਡੇ ਦੀ !!??
ਆਸ ਹੈ ਤੁਹਾਨੂੰ ਇਹ ਟੋਟਕੇ ਜ਼ਰੂਰ ਪਸੰਦ ਆਏ ਹੋਣਗੇ । ਜੇਕਰ ਇਸੇ ਤਰਾਂ ਹੋਰ ਟੋਟਕਿਆਂ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਮੇਰੀ ਇਹ ਪੋਸਟ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਨ ਦੇ ਨਾਲ ਹੀ ਆਪਣੇ ਸੁਝਾਅ ਵੀ ਦਿਓ । ਧੰਨਵਾਦ ।
– ਪੇਸ਼ਕਾਰ
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
17/06/2020