(ਸਮਾਜ ਵੀਕਲੀ)
ਰਾਤ ਦੇ ਹਨ੍ਹੇਰਿਆਂ ਚੋਂ
ਕੀ ਲੱਭ ਰਹੇ ਹੋ?
ਅਸੀਂ ਤਾਂ ਸਰਹੱਦਾਂ ਤੇ ਬੈਠੇ
ਤੁਸੀਂ ਕਿਹੜੇ ਕਿਰਸਾਨ ਲੱਭ ਰਹੇ ਹੋ?
ਤੁਹਾਡਾ ਸਭ ਵਿਕ ਰਹਿਆ
ਸਾਡਾ ਕੁਝ ਵੀ ਨੀ ?
ਤੁਹਾਡਾ ਸਭ ਚਲੇ
ਸਾਡਾ ਨੈਟ ਵੀ ਨੀ?
ਅਸੀਂ ਵੱਖਵਾਦੀ ਹੋ ਗੲੇ
ਸ਼ਾਂਤੀ ਦਾ ਮੁੱਲ ਵੀ ਨੀ?
ਰੱਸੇ ਸਾਡਿਆ ਗਲਾਂ ਨੂੰ
ਆਜ਼ਾਦੀ ਸਾਨੂੰ ਵੀ ਨੀ?
ਕੀ ਹੋਇਆ ਦੇਸ਼ ਨੂੰ
ਕਿਤੇ ਸਾਡੀ ਗੱਲ ਵੀ ਨੀ?
ਮਰ ਅਸੀਂ ਚਲੇ ਹਾਂ
ਕੋਈ ਮਸਲੇ ਦਾ ਹੱਲ ਵੀ ਨੀ?
ਗੁਰਦੀਪ ਸਿੰਘ
8847246806