ਕਿਸਾਨ

ਸੰਦੀਪ ਬੁਲਾਰਾ
(ਸਮਾਜ ਵੀਕਲੀ)

 

ਕਿਸਾਨਾਂ ਨੂੰ ਦੱਬਣ ਨੂੰ ਫਿਰਦੀ ਸੀ ਜੱਟ ਦੱਬ ਨਾ ਹੋਇਆ ਤੇਰੇ ਤੋਂ ,
ਪੰਜਾਬ ਹਰਿਆਣਾ ਇਕ ਹੋਗੇ ਕੋਈ ਅਲੱਗ ਨਾ ਹੋਇਆ ਤੇਰੇ ਤੋਂ ,
ਗੱਡੀਆਂ ਟਰਾਲੀਆਂ ਭਰਕੇ ਆ ਗੇ ਕਰਨਾ ਤੇਰੇ ਨਾਲ ਹਿਸਾਬ ,
ਨੀ ਆ ਦੇਖ ਲੈ ਦਿਲੱਏ ਅੱਜ ਹਿੱਕ ਤੇਰੀ ਤੇ ਖੜਾ ਏ ਪੰਜਾਬ ,
ਸੀਨੇ ਵਿਚ ਅੱਗ ਆ ਤੇ ਸੋਚਾ ਵਿੱਚ ਇਨਕਲਾਬ ।
ਭੁੱਲ ਕੇ ਅਪਣੀ ਔਕਾਤ ਨੂੰ ਕਿਉਂ ਮਰਨੇ ਤੇ ਆਈ ਹੋਈ ਐ,
ਇੰਨੀ ਗੱਲ ਯਾਦ ਰੱਖ ਤੂੰ ਸਿੰਘਾ ਦੀ ਵਸਾਈ ਹੋਈ ਆ,
ਜੋ ਸਾਡੇ ਨਾਲ ਕਰਨੇ ਨੂੰ ਫਿਰਦੀ ਏ,
ਉਹ ਤੇਰਾ ਚੱਲਣਾ ਨੀ ਵਪਾਰ, ਆਹ ਵੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾਂ ਏ ਪੰਜਾਬ, ਸੀਨੇ ਦੇ ਵਿੱਚ ਅੱਗ ਆ
ਤੇ ਸੋਚਾਂ ਵਿੱਚ ਇੰਨਕਲਾਬ,
ਆਹ ਦੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾ ਏ ਪੰਜਾਬ…..
ੳਏ ਕੋਈ ਪਰਵਾਹ ਨੀ ਸਾਨੂੰ ਭਾਂਵੇ ਸਮੇ ਦੀ ਸਰਕਾਰ ਪਾਪੀ ਆ,
ੳਏ ਥੋਡੀਆਂ ਕਢਾ ਦਿਆਂਗੇ ਚੀਕਾਂ ਸਾਡੀ ਪਿੱਠ ਤੇ ਬਜੁਰਗਾਂ ਦੀ ਥਾਪੀ ਆ,
ਹੋ ਪੰਜਾਬੀਆਂ ਨੂੰ ਹੱਥ ਨਾ ਪਾ ਲਈ,
ਫੂਕ ਦੇਣਗੇ ਜਿਵੇਂ ਤੇਜਾਬ,
ਆਹ ਵੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾਂ ਏ ਪੰਜਾਬ,
ਸੀਨੇ ਦੇ ਵਿੱਚ ਅੱਗ ਆ
ਤੇ ਸੋਚਾਂ ਵਿੱਚ ਇੰਨਕਲਾਬ,
ਆਹ ਦੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾ ਏ ਪੰਜਾਬ…..
ਪੰਜਾਬ ਨਾਲ ਜੀਹਨੇ ਮੱਥਾ ਲਾਇਆ ਉਹਨੇ ਮੂਧੇ ਮੂੰਹ ਦੀ ਖਾਧੀ ਆ,
ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਤਾਂ ਕਹਿ ਦਿੰਨੇ ੳ ਅੱਤਵਾਦੀ ਆ,
ਬੁਲਾਰੇ ਵਾਲਿਆ ਉਹਨੂੰ ਤੱਤੀ ਵਾਹ ਨੀ ਲੱਗਦੀ ਰੱਬ ਜੀਹਦੀ ਲੈਂਦਾ ਸਾਰ ,
ਆਹ ਵੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾਂ ਏ ਪੰਜਾਬ,
ਸੀਨੇ ਦੇ ਵਿੱਚ ਅੱਗ ਆ
ਤੇ ਸੋਚਾਂ ਵਿੱਚ ਇੰਨਕਲਾਬ,
ਆਹ ਦੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾ ਏ ਪੰਜਾਬ…..
ਇਹ ਉਹ ਧਰਤੀ ਜਿੱਥੇ ਵਗਦੇ ਆ ਪੰਜ ਆਬ,
ਜਿੱਥੇ ਬਾਬੇ ਨਾਨਕ ਦੀ ਬਾਣੀ ਨਾਲ ਵੱਜੀ ਆ ਰਬਾਬ,
ਜੋ ਰਹਿੰਦਾ ਇਤਿਹਾਸ ਬਦਲਣ ਲਈ ਪੱਬਾਂ ਭਾਰ,
ਜਦ ਵੀ ਹੋਊ ਜਬਰ ਜੁਲਮ
ਹਰ ਵਾਰੀ ਇੱਥੋਂ ਹੀ ਉੱਠੂ ਮੁੜ ਮੁੜ ਯੋਧਿਆਂ ਦਾ ,
ਆਪਣੇ ਹੱਕਾਂ ਲਈ ਸੈਲਾਬ ,
ਅੱਜ ਦੇਖ ਲੈ ਦਿੱਲੀਏ ਹਿੱਕ ਤੇਰੀ ਤੇ ਖੜ੍ਹਾਂ ਵਾ ਅਣਖੀ ਪੰਜਾਬ ,
ਸੀਨੇ ਦੇ ਵਿੱਚ ਅੱਗ ਐ,
ਸੋਚਾਂ ਵਿੱਚ ਇੰਨਕਲਾਬ…..,

ਸੰਦੀਪ ਬੁਲਾਰਾ
7717493882

Previous articleਘਰ-ਘਰ ਰੋਜ਼ਗਾਰ ਮਿਸ਼ਨ ਸਕੀਮ ਤਹਿਤ ਸੁਲਤਾਨਪੁਰ ਲੋਧੀ ‘ਚ ਲਗਾਇਆ ਗਿਆ ਸਵੈ ਰੋਜ਼ਗਾਰ ਕੈਂਪ
Next articleਅਸਾਮ ’ਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਸ਼ੁਰੂ