ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਅਤੇ ਰਜਨੀ ਜੈਨ ਆਰੀਆ ਨੇ ਗਾਇਆ ਹੈ ਇਹ ਗੀਤ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੰਤਰਰਾਸ਼ਟਰੀ ਗਾਇਕ ਲਹਿੰਬਰ ਹੁਸੈਨਪੁਰੀ ਅਤੇ ਰਜਨੀ ਜੈਨ ਆਰੀਆ ਨੇ ਕਿਸਾਨ ਸੰਘਰਸ਼ ਦੇ ਪੰਨੇ ਨੂੰ ਸਮਰਪਿਤ ਇਕ ਇਤਿਹਾਸਕ ਗੀਤ ‘ਅੱਜ ਲੋੜ ਹੈ ਤੇਰੀ ਸਿੱਖੀ ਦੀ, ਆਓ ਭਿੰਡਰਾਂਵਾਲੇ ਬਾਬਾ ਜੀ’ ਰਿਕਾਰਡ ਕਰਵਾਇਆ ਹੈ, ਜਿਸ ਦੀ ਸ਼ੂਟਿੰਗ ਦਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਸਬੰਧੀ ਗਾਇਕਾ ਰਜਨੀ ਜੈਨ ਆਰੀਆ ਨੇ ਦੱਸਿਆ ਕਿ ਇਸ ਟਰੈਕ ਨੂੰ ਦੀਪਾ ਸ਼ੇਰਗਿੱਲ ਤਲਵੰਡੀ ਫੱਤੂ ਨੇ ਕਲਮਬੱਧ ਕੀਤਾ ਹੈ ਅਤੇ ਰੋਇਲ ਸਵੈਗ ਦੀ ਇਸ ਪੇਸ਼ਕਸ਼ ਦੇ ਪ੍ਰੋਡਿਊਸਰ ਸ਼੍ਰੀ ਹਰੀ ਕ੍ਰਿਸ਼ਨ ਜੈਨ ਹਨ। ਕਿਸਾਨਾਂ ਦੇ ਹੱਕਾਂ ਦੀ ਹਾਮੀ ਭਰਦਾ ਇਹ ਟਰੈਕ ਬਾਬਾ ਕਮਲ ਦੀ ਨਿਰਦੇਸ਼ਨਾਂ ਹੇਠ ਫਿਲਮਾਇਆ ਗਿਆ ਹੈ। ਜਿਸ ਦਾ ਸੰਗੀਤ ਅਮਰਿੰਦਰ ਕਾਹਲੋਂ ਨੇ ਬਾਖੂਬੀਅਤ ਨਾਲ ਤਿਆਰ ਕੀਤਾ ਹੈ। ਇਸ ਟਰੈਕ ਵਿਚ ਚਾਇਲਡ ਐਕਟਰ ਦੀ ਭੂਮਿਕਾ ਹਰਨੂਰ ਸਿੰਘ ਅਤੇ ਲਵਨੂਰ ਸਿੰਘ ਨੇ ਅਦਾ ਕੀਤੀ ਹੈ। ਜਲਦੀ ਹੀ ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਤੇ ਯੂ ਟਿਊਬ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਤੱਕ ਪਹੁੰਚਾਇਆ ਜਾਵੇਗਾ ।