ਧੂਰੀ ( ਰਮੇਸ਼ਵਰ ਸਿੰਘ ) (ਸਮਾਜ ਵੀਕਲੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਭਸੌੜ ਦੀ ਇਕਾਈ ਨੁੰ ਉਸ ਵੇਲ਼ੇ ਬਲ ਅਤੇ ਹੌਂਸਲਾ ਮਿਲਿਆ ਜਦੋਂ ਪਿੰਡ ਦੇ ਅੈਨ ਆਰ ਆਈ ਨੌਜਵਾਨ ਅਨਮੋਲ ਸਿੰਘ ਨੇ ਅਮਰੀਕਾ ਤੋਂ ਵੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਆਪਣੇ ਪਿਤਾ ਸਰਦਾਰ ਸੁਰਜੀਤ ਸਿੰਘ ( ਸੇਵਾ ਮੁਕਤ ਅਧਿਆਪਕ ) ਰਾਹੀਂ ਭੇਜੀ । ਸੁਰਜੀਤ ਸਿੰਘ ਆਪ ਵੀ ਸਮਾਜ ਸੇਵੀ ਹਨ , ਉਹ ਸਮੇਂ ਸਮੇਂ ‘ਤੇ ਬੂਟੇ ਲਗਾਉਂਣ , ਬੀਮਾਰ ਤੇ ਆਵਾਰਾ ਪਸ਼ੂਆਂ ਦੇ ਇਲਾਜ ਤੇ ਸੇਵਾ ਸੰਭਾਲ ਕਰਨ ਤੋਂ ਇਲਾਵਾ ਹੋਰ ਵੀ ਸਮਾਜਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ । ਕਿਸਾਨ ਯੂਨੀਅਨ ਦੀ ਭਸੌੜ ਇਕਾਈ ਵੱਲੋਂ ਅਨਮੋਲ ਸਿੰਘ ਅਤੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਖੇਤੀ ਸੋਧ ਬਿਲਾਂ ਅਤੇ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਸਾਝੇ ਕਰਦਿਆਂ ਦਾਨੀ ਸੱਜਣਾਂ ਦੀ ਵੀ ਪ੍ਰਸੰਸਾ ਕੀਤੀ ।