(ਸਮਾਜ ਵੀਕਲੀ)
ਖੜ੍ਹਾ ਮੈਂ ਰਸਤੇ ਤੇ ਬੇਚਾਰਾ ਦੇਖ ਰਿਹਾ ਹਾਂ।
ਸ਼ਹਿਰ ਜਾਣ ਦਾ ਕੋਈ ਚਾਰਾ ਦੇਖ ਰਿਹਾ ਹਾਂ।
ਅੰਜਾਮ ਦੇਖ ਰਾਂਝੇ ਦਾ ਕਿਸੇ ਜੁਅਰਤ ਨਾ ਕੀਤੀ,
ਤਰਸ ਰਿਹਾ ਮੁਹੱਬਤ ਨੂੰ, ਤਖ਼ਤ ਹਜ਼ਾਰਾ ਦੇਖ ਰਿਹਾ ਹਾਂ।
ਅੱਜ ਅਹਿਸਾਸ ਹੋਇਆ ਜ਼ਮੀਨ ਅਸਮਾਨ ਵਿਚਲੇ ਫਰਕ ਦਾ
ਤੇਰੇ ਮਹਿਲ ਤੇ ਖੜ੍ਹ ਕੇ, ਆਪਣਾ ਢਾਰਾ ਦੇਖ ਰਿਹਾ ਹਾਂ।
ਇਨਸਾਨਾਂ ਦਾ ਜ਼ਹਿਰ ਡਾਢਾ ਨਾਗ ਚੱਲੇ ਹੋਰ ਦੁਨੀਆਂ,
ਜੋਗੀ ਦੀ ਸਿਸਕਦੀ ਬੀਨ ਖਾਲੀ ਪਿਟਾਰਾ ਦੇਖ ਰਿਹਾ ਹਾਂ।
ਇੱਕ ਵਾਰ ਵੜ ਕੇ ਕਿਵੇਂ ਸੁਥਰਾ ਰਹਿ ਜਾਊ,
ਕਿੰਨਾ ਹੋਇਆ ਸਿਆਸਤ ‘ਚ ਗਾਰਾ ਦੇਖ ਰਿਹਾ ਹਾਂ।
ਅੱਜ ਦਾ ਹੈ ਅਹਿਦ ਮੌਤ ਨੂੰ ਮਿਲਣ ਦਾ,
ਕੌਣ ਚੁੱਕੂ ਅਰਥੀ “ਪਹਿਲਾਂ” ਸਹਾਰਾ ਦੇਖ ਰਿਹਾ ਹਾਂ।
ਜਾਣ ਵਾਲਾ ਸਭ ਉਥਲ ਪੁਥਲ ਕਰ ਗਿਆ,
ਕਿੱਥੋਂ ਕਰਾਂ ਇਕੱਠਾ ਪਿਆ ਖਿਲਾਰਾ ਦੇਖ ਰਿਹਾ ਹਾਂ।
ਆ ਰਿਹਾ ਫਿਰ ਚੁਣਾਵ ਪਾਸ ਬਹੁਤ ਹੀ,
ਨੇਤਾ ਕੀ ਨਵਾਂ ਲਾਉਣਗੇ ਲਾਰਾ ਦੇਖ ਰਿਹਾ ਹਾਂ।
ਬਜ਼ਮ ‘ਚ ਸੁਣਾ ਤਾਂ ਰਿਹਾ ਕਿੱਸਾ ਮੁਹੱਬਤ ਵਾਲਾ,
ਕੌਣ ਕੌਣ ਭਰੇਗਾ ਅੈ ‘ਪ੍ਰੀਤ’ ਹੁੰਗਾਰਾ ਦੇਖ ਰਿਹਾ ਹਾਂ।
ਪਰਗਟ ਪ੍ਰੀਤ
ਬਾਊਪੁਰ ਅਫਗਾਨਾਂ (ਗੁਰਦਾਸਪੁਰ )
00971-525989242
0091-7347340848
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly