ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ): ਬੇਸੱਕ ਪੰਜਾਹ ਦਿਨਾਂ ਤੋਂ ਯਾਦਾਂ ਦਿਨ ਦਿੱਲੀ ਦੇ ਬਾਡਰਾ ਤੇ ਧਰਨੇ ਤੇ ਬੈਠਿਆ ਨੂੰ ਹੋ ਗਿਆ ਹੈ ਤੇ ਏਨੀਆ ਮੀਟਿੰਗਾਂ ਦੇ ਬਾਜਯੂਦ ਵੀ ਕੋਈ ਸਿੱਟਾ ਨਹੀਂ ਨਿਕਲਿਆ। ਸਰਕਾਰ ਜਾਣਬੁਝ ਕੇ ਇਸ ਸੰਘਰਸ਼ ਨੂੰ ਲੰਮਾ ਕਰੀ ਜਾਂਦੀ ਹੈ,ਪਰ ਕੋਈ ਗੱਲ ਨਹੀਂ ਸਰਕਾਰ ਦਾ ਪਹਿਲਾ ਪੰਜਾਬੀਆਂ ਨਾਲ ਵਾਹ ਨਹੀਂ ਪਿਆ ਸੀ ,ਪਰ ਹੁਣ ਪੱਤਾ ਲੱਗ ਜਾਉਗਾ। ਆਰਡੀਨੈਂਸ ਕਾਨੂੰਨਾ ਨੂੰ ਰੱਦ ਕਰਾਉਣ ਲਈ ਹਰ ਦੇਸ਼ ਵਿੱਚ ਰੈਲੀਆ ਮੁਜਾਹਰੇ ਕੀਤੇ ਜਾ ਰਹੇ ਹਨ,ਉਹਥੇ ਹੀ ਜਰਮਨ ਦੇ ਸ਼ਹਿਰ ਹਮਬਰਗ ਵਿੱਚ ਇਕ ਵਾਰ ਫਿਰ ਮੁਜ਼ਾਹਰਾ ਤੇ ਕਾਰ ਰੈਲੀ ਦਾ ਇੰਤਜ਼ਾਮ ਕੀਤਾ ਗਿਆ ਸੀ,
ਜਿਸ ਵਿੱਚ ਕਿਸਾਨ ਦਰਦੀ ਵੀਰਾ,ਭੈਣਾਂ ,ਬੱਚਿਆ ਨੇ ਵੱਧ ਚੜ ਕੇ ਹਿੱਸਾ ਲਿਆ ,ਇਸ ਮੁਜਾਹਰੇ ਦਾ ਮਕਸਦ ਆਰਡੀਨੈਂਸ ਕਾਨੂੰਨਾ ਨੂੰ ਸਿਰਫ ਰੱਦ ਕਰਾਉੱਣਾ ਹੈ,ਮੁਜਾਹਰੇ ਤੇ ਰੈਲੀ ਵਿੱਚ ਕਿਸਾਨ ਮਜ਼ਦੂਰ ਏਕਤਾ ਦੀ ਮਿਸਾਲ ਦੇਖਣ ਨੂੰ ਮਿਲੀ ,ਮੁਜਾਹਰੇ ਨੂੰ ਕਾਮਯਾਬ ਕਰਨ ਲਈ ਸਾਰਿਆ ਦਾ ਦਿਲ ਦੀਆ ਗਹਿਰਾਈਆਂ ਚ” ਧੰਨਵਾਦ ਕਰਦੇ ਹਾਂ ,ਪ੍ਰੈਸ ਨਾਲ ਸਾਂਝੇ ਤੋਰ ਤੇ ਗੱਲ ਕਰਦਿਆਂ ਨਾਜ਼ਮਾਂ ਨਾਜ਼ ਜੰਡਿਆਲਾ ,ਕੁਲਦੀਪ ਕੋਰ ਮੋਗਾ ਤੇ ਸੁਮਨਦੀਪ ਕੋਰ ਪਟਿਆਲ਼ਾ ਤੇ ਸਾਥ ਦੇ ਰਹੇ ਸੀ ਪਰਮੋਦ ਕੁਮਾਰ ਮਿੰਟੂ ,ਰਾਜ ਸ਼ਰਮਾ ,ਰਾਜੀਵ ਬੇਰੀ ਜੀ ਇਹਨਾਂ ਸਾਰਿਆ ਵੱਲੋਂ ਇਕ ਵਾਰ ਫਿਰ ਪੰਜਾਬ ,ਹਰਿਆਣਾ ਤੇ ਹੋਰ ਸਾਰਿਆ ਦਾ ਧੰਨਵਾਦ।