ਕਿਸਾਨ ਬਲਕਾਰ ਸਿੰਘ ਨੂੰ ਮੋਤ ਦੇ ਮੂੰਹ ਵਿੱਚ ਧੱਕਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ :- ਖਾਲੜਾ ਮਿਸ਼ਨ

ਸਮਾਜ ਵੀਕਲੀ

ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਕਸਬਾ ਖਾਲੜਾ ਵਿਖੇ ਪਹੁੰਚ ਕੇ ਮੋਤ ਦੇ ਮੂੰਹ ਵਿੱਚ ਜਾ ਚੁੱਕੇ ਕਿਸਾਨ ਬਲਕਾਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੋਕੇ ਤੇ ਉਹਨਾ ਕਿਹਾ ਕਿ ਬੀਤੇ ਦਿਨ ਕਸਬਾ ਖਾਲੜਾ ਦੇ ਆੜਤੀਆਂ ਵੱਲੋਂ ਕਿਸਾਨ ਬਲਕਾਰ ਸਿੰਘ ਵਾਸੀ ਖਾਲੜਾ ਦੀ ਜਮੀਨ ਤੇ ਧੱਕੇ ਨਾਲ ਕਬਜਾ ਕਰਨ ਦਾ ਯਤਨ ਕੀਤਾ ਗਿਆ ਸੀ ਅਤੇ ਇਸ ਮੋਕੇ ਤੇ ਬਲਕਾਰ ਸਿੰਘ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਗਈ। ਕਿਸਾਨ ਬਲਕਾਰ ਸਿੰਘ ਉਪਰ ਢਾਹੇ ਜੁਲਮ ਸਿਤਮ ਕਾਰਨ ਕੱਲ ਹਸਪਤਾਲ ਵਿੱਚ ਬਲਕਾਰ ਸਿੰਘ ਨੇ ਮੋਤ ਨੂੰ ਗਲੇ ਲਗਾ ਲਿਆ ਪਰ ਅਜੇ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕਰ ਸਕੀ। ਜਥੇਬੰਦੀ ਨੇ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਤਕੜੇ ਦਾ ਸਤੀ ਵੀਂਹ ਸੋ ਹੋ ਨਿੱਬੜਿਆ । ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਕਿਸਾਨਾ ਨੂੰ ਕਰਜਾ ਮੁਕਤ ਕਰਾਂਗਾ।

ਮੈਂ ਆੜਤੀਆਂ ਦੇ ਪੈਸੇ ਵੀ ਦੇਵਾਂਗਾ, ਸੋਸਾਇਟੀਆਂ ਦਾ ਕਰਜਾ ਵੀ ਮੈਂ ਦੇਵਾਂਗਾ ਪਰ ਅੱਜ ਕਿਸਾਨਾ ਨੂੰ ਕਰਜਾ ਮੁਕਤ ਤਾਂ ਕੀ ਕਰਨਾ ਸੀ ਉਲਟਾ ਆੜਤੀਆਂ ਨੂੰ ਕਿਸਾਂਨਾ ਦੀਆਂ ਜਮੀਨਾ ਤੇ ਕਬਜਾ ਕਰਨ ਤੇ ਮਾਰਨ ਦੀ ਖੁੱਲੀ ਛੁੱਟੀ ਦਿੱਤੀ ਹੈ। ਜਥੇਬੰਦੀ ਨੇ ਕਿਹਾ ਪੁਲਿਸ ਵੱਲੋਂ ਦੋਸ਼ੀਆਂ ਨਾਲ ਰਲਣ ਕਰਕੇ ਕਿਸਾਨ ਨੂੰ ਨਿਆਂ ਮਿਲਣ ਦੀ ਕੋਈ ਆਸ ਨਹੀ। ਅੱਜ ਜਦੋਂ ਕਿਸਾਨ ਅੰਬਾਨੀਆਂ ਅਡਾਨੀਆਂ ਕੋਲੋਂ ਜਮੀਨਾ ਬਚਾਉਣ ਲਈ ਦਿੱਲੀ ਵਿਖੇ 6 ਮਹੀਨਿਆ ਤੋਂ ਰੁਲ ਰਹੇ ਹਨ ਤਾਂ ਪੰਜਾਬ ਅੰਦਰ ਕਿਸਾਨਾ ਦੀਆਂ ਜਮੀਨਾ ਤੇ ਨੁੰਹ ਮਾਸ ਦੇ ਰਿਸ਼ਤੇ ਵਾਲੇ ਕਬਜੇ ਕਰ ਰਹੇ ਹਨ ਅਤੇ ਕਿਸਾਨਾ ਨੂੰ ਮੋਤ ਦੇ ਮੁੰਹ ਵਿੱਚ ਧੱਕ ਰਹੇ ਹਨ। ਉਹਨਾ ਕਿਹਾ ਕਿ ਜੇ ਬਲਕਾਰ ਸਿੰਘ ਦੇ ਕਾਤਲਾ ਖਿਲਾਫ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ ਹੋਵੇਗਾ।

ਪਰਵੀਨ ਕੁਮਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ

ਸਤਵਿੰਦਰ ਸਿੰਘ ਵਿਰਸਾ ਸਿੰਘ ਬਹਿਲਾ

ਕਾਬਲ ਸਿੰਘ ਬਲਦੇਵ ਸਿੰਘ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਅਵਤਾਰ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ
Next articleਗਾਇਕ ਜੱਸ ਜੌਹਲ ਸਿੰਗਲ ਟਰੈਕ ‘ਦਿੱਲੀਏ ਲੈ ਕੇ ਸਰੋਤਿਆਂ ਦੀ ਕਚਿਹਰੀ ’ਚ ਹਾਜ਼ਰ