ਕਿਸਾਨ ਦਿਵਸ ’ਤੇ ਰਾਜਨਾਥ ਦਾ ਟਵੀਟ: ਕੁੱਝ ਕਿਸਾਨ ਜਥੇਬੰਦੀਆਂ ਹੀ ਸੰਘਰਸ਼ਸ਼ੀਲ, ਆਸ ਹੈ ਅੰਦੋਲਨ ਛੇਤੀ ਵਾਪਸ ਲੈ ਲੈਣਗੀਆਂ

ਨਵੀਂ ਦਿੱਲੀ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਕੇਂਦਰ ਸਰਕਾਰ ਅੰਦੋਲਨ ਕਰਨ ਵਾਲੇ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿਚ ਨੁਕਸਾਨ ਨਹੀਂ ਹੋਣ ਦੇਣਗੇ। ਕਿਸਾਨ ਦਿਵਸ ਦੇ ਮੌਕੇ ਉੱਤੇ ਟਵੀਟਾਂ ਦੀ ਝੜੀ ਵਿੱਚ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤ ਵਿਚ 23 ਦਸੰਬਰ ਨੂੰ ‘ਕਿਸਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕੁੱਝ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ। ਸਰਕਾਰ ਉਨ੍ਹਾਂ ਨਾਲ ਪੂਰੀ ਸੰਵੇਦਨਸ਼ੀਲਤਾ ਨਾਲ ਗੱਲ ਕਰ ਰਹੀ ਹੈ। ਆਸ ਹੈ ਕਿ ਉਹ ਛੇਤੀ ਆਪਣਾ ਅੰਦੋਲਨ ਵਾਪਸ ਲੈ ਲੈਣਗੇ।

Previous articleਕਿਸਾਨ ਦਿਵਸ ’ਤੇ ਧਰਤੀ ਪੁੱਤਰਾਂ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ: ਅੱਜ ਇਕ ਵੇਲੇ ਦੀ ਰੋਟੀ ਦਾ ਤਿਆਗ ਕਰੋ
Next articleMamata speaks to agitating farmers at Singhu border, assures full solidarity