ਕਪੂਰਥਲਾ/ਸੁਲਤਾਨਪੁਰ ਲੋਧੀ , ਸਮਾਜ ਵੀਕਲੀ ( ਕੌੜਾ )- ਕਪੂਰਥਲਾ ਜ਼ਿਲ੍ਹੇ ਦੇ ਪਿੰਡ ਫੌਜੀ ਕਲੋਨੀ ਵਿਖੇ ਲੱਗ ਰਿਹਾ ਜੀ,ਓ ਟਾਵਰ ਉਸ ਸਮੇਂ ਵਿਵਾਦ ਦਾ ਕਾਰਨ ਬਣ ਗਿਆ ਜਦੋਂ ਵੱਡੀ ਗਿਣਤੀ ਵਿੱਚ ਪਿੰਡ ਫੌਜੀ ਕਲੋਨੀ,ਰੰਧੀਰ ਪੁਰ, ਮੁਹੱਬਲੀਪੁਰ, ਡਡਵਿੰਡੀ,ਚੱਕ ਕੋਟਲਾ ਆਦਿ ਪਿੰਡਾਂ ਦੇ ਲੋਕ ਇਕੱਠੇ ਹੋਕੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਗਏ। ਵੱਡੀ ਗਿਣਤੀ ਵਿਚ ਆਏ ਲੋਕਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂ ਵੀ ਸ਼ਾਮਲ ਸਨ।
ਇਸ ਸਮੇਂ ਇਲਾਕੇ ਤੋਂ ਆਏ ਲੋਕਾਂ ਅਤੇ ਜਥੇਬੰਦੀ ਦੇ ਆਗੂਆਂ ਵੱਲੋਂ ਆਪਸੀ ਵਿਚਾਰ ਵਟਾਂਦਰਾ ਕਰਨ ਉਪਰੰਤ ਡੀ.ਐਸ.ਪੀ ਸੁਲਤਾਨਪੁਰ ਲੋਧੀ ਨਾਲ ਮੁਲਾਕਾਤ ਕੀਤੀ ਗਈ ਤੇ ਮੰਗ ਕੀਤੀ ਕਿ ਇਹ ਜੋ ਜੀ.ਓ ਦਾ ਟਾਵਰ ਪਿੰਡ ਫੌਜੀ ਕਲੋਨੀ ਵਿਖੇ ਲਗਾਇਆ ਜਾ ਰਿਹਾ ਹੈ ਇਸਦਾ ਕੰਮ ਤੁਰੰਤ ਬੰਦ ਕਰ ਦਿੱਤਾ ਜਾਵੇ। ਜੇਕਰ ਫਿਰ ਵੀ ਇਸ ਟਾਵਰ ਦਾ ਕੰਮ ਬੰਦ ਨਾ ਕਰਵਾਇਆ ਗਿਆ ਤਾਂ ਸਾਨੂੰ ਮਜਬੂਰਨ ਖੁਦ ਇਸ ਟਾਵਰ ਨੂੰ ਬੰਦ ਕਰਨਾ ਪਵੇਗਾ ਤੇ ਜੇਕਰ ਇਸ ਨੂੰ ਬੰਦ ਕਰਵਾਉਣ ਖਾਤਰ ਧਰਨੇ ਪ੍ਰਦਰਸ਼ਨ ਵੀ ਕਰਨੇ ਪੈਣਗੇ ਉਹ ਵੀ ਕੀਤੇ ਜਾਣਗੇ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਕੰਪਨੀ ਵਾਲਿਆਂ ਵੱਲੋਂ ਇਸ ਟਾਵਰ ਨੂੰ ਲਗਾਉਣ ਸਬੰਧੀ ਪਿੰਡ ਦੀ ਪੰਚਾਇਤ ਪਾਸੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਤੇ ਨਾ ਹੀ ਪਿੰਡ ਦੇ ਕਿਸੇ ਮੋਹਤਬਰ ਵਿਅਕਤੀ ਨੂੰ ਇਸ ਟਾਵਰ ਬਾਰੇ ਕੋਈ ਜਾਣਕਾਰੀ ਸੀ ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਇਲਾਕਾ ਨਿਵਾਸੀ ਇਸ ਟਾਵਰ ਨੂੰ ਨਹੀਂ ਲੱਗਣ ਦੇਣਾ ਚਾਹੁੰਦੇ ਤਾਂ ਜਥੇਬੰਦੀ ਉਨ੍ਹਾਂ ਦੇ ਨਾਲ ਬਿਲਕੁਲ ਚਟਾਨ ਵਾਂਗ ਖੜ੍ਹੀ ਰਹੇਗੀ ਤੇ ਕਿਸੇ ਵੀ ਕੀਮਤ ਉਤੇ ਇਹ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ।
ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜੋਨ ਭਾਈ ਲਾਲੂਜੀ ਡੱਲਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਅਮਰਜੀਤ ਪੁਰ, ਮਨਜੀਤ ਸਿੰਘ ਡੱਲਾ, ਹਾਕਮ ਸਿੰਘ ਸ਼ਾਹਜਹਾਂਪੁਰ,ਦਵਿੰਦਰ ਸਿੰਘ ਡੱਲਾ, ਮੰਨਾਂ ਤਾਸ਼ਪੁਰ, ਅਮਨਦੀਪ ਸਿੰਘ ਫੱਤੋਵਾਲ, ਸੁੱਖਪ੍ਰੀਤ ਸਿੰਘ ਪੱਸਣ ਕਦੀਮ, ਸੰਦੀਪ ਪਾਲ ਕਾਲੇਵਾਲ, ਵਿੱਕੀ ਜੈਨਪੁਰ, ਸਰਬਜੀਤ ਸਿੰਘ ਕਾਲੇਵਾਲ ਆਦਿ ਆਗੂ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly