ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਈ ਦਿਨਾਂ ਤੋਂ ਪੰਜਾਬ ਵਿੱਚ ਕਾਂਗਰਸ ਅਤੇ ਆਪ ਵਲੋਂੋ ਸਾਂਝੀ ਮੁਹਿੰਮ ਦੌਰਾਨ ਕਿਸਾਨ ਭਰਾਵਾਂਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਕੇ ਇੱਕ ਨਿਰਾਸ਼ਾ ਫੈਲਾਈ ਜਾ ਰਹੀ ਸੀ ਕਿ ਕੇਂਦਰ ਸਰਕਾਰ ਵਲੋ ਫਸਲਾਂ ਦੀ ਸਰਕਾਰੀ ਖਰੀਦ ਬੰਦ ਕੀਤੀ ਜਾ ਰਹੀ ਹੈ ਅਤੇ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਜਿਸ ਨਾਲ ਜਿਥੇ ਕਿਸਾਨਾਂ ਨੂੰ ਫਸਲ ਦਾ ਸਹੀ ਰੇਟ ਨਹੀ ਮਿਲਣਾ ਉਥੇ ਮੰਡੀ ਬੋਰਡ ਰਾਹੀ ਹੁੰਦੇ ਵਿਕਾਸ ਵੀ ਖਤਮ ਹੋ ਜਾਵੇਗਾ,
ਜਦ ਕਿ ਸ਼੍ਰੋਮਣੀ ਅਕਾਲੀ ਦਲ ਵਲੋ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਇਸ ਸਬੰਧੀ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਇਸ ਤਰਾਂ ਦੀ ਕੋਈ ਗੱਲ ਹੋਈ ਤਾ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਲੜਾਈ ਲਈ ਤਿਆਰ ਹੈ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਤੇ ਅਮਿੱਤ ਸ਼ਾਹ ਨੂੰ ਮਿਲਕੇ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਉਨ•ਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਲਿਖਤੀ ਸਥਿਤੀ ਸ਼ਪੱਸ਼ਟ ਕਰਨ ਦੇ ਹੁੱਕਮ ਕੀਤੇ ਜਿਸ ਦੇ ਚੱਲਦਿਆਂ ਕੇਦਰੀ ਖੇਤੀਬਾੜੀ ਮੰਤਰੀ ਨੇ ਲਿੱਖਤੀ ਰੂਪ ਭੇਜ ਕੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਬੁਰੀ ਤਰ•ਾਂ ਫੇਲ ਹੋ ਚੁੱਕੀ ਹੈ ਖੇਤੀ ਆਰਡੀਨੈਂਸ ਨੂੰ ਗੁੰਮਰਾਹਕੁੰਨ ਪ੍ਰਚਾਰ ਦਾ ਹਿੱਸਾ ਬਣਾ ਰਹੀ ਹੈ ਜਦਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਖੇ ਪੱਤਰ ਵਿਚ ਇਹ ਸ਼ਪਸ਼ੱਟ ਕੀਤਾ ਗਿਆ ਹੈ ਕਿ ਜੋ ਕਣਕ-ਝੋਨਾ ਦੀ ਫਸਲ ਵਿੱਚ ਐਮ ਐਸ ਪੀ ਖਰੀਦ ਸੂਬੇ ਦੀਆਂ ਏਜੰਸੀਆਂ ਵਲੋ ਕੀਤੀ ਜਾਂਦੀ ਹੈ ਉਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਰਾਜ ਸਰਕਾਰ ਆਪਣੇ ਪਹਿਲਾਂ ਤਰਾ ਇਨ•ਾਂ ਖਰੀਦ ਕੇਂਦਰਾਂ ਤੋਂ ਆਪਣੇ ਮੰਡੀ ਖਰਚੇ ਅਤੇ ਫੀਸਾਂ ਦੀ ਵਸੂਲੀ ਵੀ ਪਹਿਲਾਂ ਵਰਗੇ ਨਿਯਮਾਂ ਅਨੁਸਾਰ ਲੈ ਸਕਦੇ ਹਨ।