(ਸਮਾਜ ਵੀਕਲੀ)
ਕਿਸਾਨ ਅੰਦੋਲਨ!! ਕਿਸਾਨ ਅੰਦੋਲਨ
ਕਿਸ ਵਾਸਤੇ ਇਹ ਲੜ ਰਹੇ ਨੇ,
ਸਰਕਾਰਾਂ ਮਾਰਦੀਆਂ ਇਹਨਾਂ ਦੇ ਹੱਕ
ਇਹ ਆਪਣੇ ਹੱਕਾਂ ਖ਼ਾਤਰ ਲੜ ਰਹੇ ਨੇ,
ਕਈ ਦਿਨ ਹੋ ਗਏ, ਬਹੁਤ ਦਿਨ ਹੋ ਗਏ
ਘਰ ਛੱਡਿਆਂ ਨੂੰ, ਦਿੱਲੀ ਗਿਆਂ ਨੂੰ,
ਟਰੈਕਟਰ ਟਰਾਲੀਆਂ ਲੈ ਕੇ ਗਏ ਨੂੰ,
ਲੰਗਰ ਥਾਂ-ਥਾਂ ਲਾ ਰਹੇ ਨੇ
ਆਪ ਦੁੱਖਾਂ ਨਾਲ ਭਰੇ ਪਏ ਨੇ
ਭੁੱਖਿਆਂ ਨੂੰ ਰੋਟੀ ਖਵਾ ਰਹੇ ਨੇ,
ਪੰਜਾਬ , ਹਰਿਆਣਾ ਕਿ ਉਤਰਾਖੰਡ
ਸਾਰਾ ਦੇਸ਼ ਹੀ ਇੱਕ ਹੋ ਗਿਆ ਹੈ,
ਨਾਕੇ ਲਾ-ਲਾ ਰੋਕ ਰਹੀਆਂ ਸਰਕਾਰਾਂ
ਪਰ ਅੰਨਦਾਤਾ ਕਿੱਥੇ ਡਰਦਾ ਹੈ
ਤੋੜ ਨਾਕੇ, ਮੋੜ ਪਾਣੀ ਦੀਆਂ ਬੋਛਾਰਾਂ
ਸਰਕਾਰਾਂ ਨੂੰ ਪਾਣੀ-ਪਾਣੀ ਕਰਦਾ ਹੈ
ਹੁਣ ਤੁਰ ਪਿਆ ਹੈ ਪਿੰਡ-ਪਿੰਡ, ਘਰ-ਘਰ,
ਹੁਣ ਆਪਣਾ ਹੱਕ ਲੈ ਕੇ ਹੀ
ਘਰ ਵਾਪਸ ਆਵਣਗੇ,
ਕਿਸਾਨ ਮਜ਼ਦੂਰ ਕਿਰਤੀ ਮੇਰੇ ਦੇਸ਼
ਇੱਕ ਸੂਰਜ ਨਵਾਂ ਚੜ੍ਹਾਵਣਗੇ
ਹਾਂ ਜਿੱਤ ਕੇ ਆਵਣਗੇ।
ਰਮਨਦੀਪ ਕੌਰ
ਦਸਵੀਂ ਏ
ਸ.ਹ.ਸ ਘੜਾਮ(ਪਟਿਆਲਾ)