(ਸਮਾਜ ਵੀਕਲੀ)
ੳ –ਉੱਡਦੀਆਂ ਕੂੰਜਾਂ ਕੁਰਲਾਉਂਦੀ ਜਾਂਦੀਆਂ ਕੋਈ ਡਾਰਾਂ ਦੀਆਂ ਡਾਰਾਂ
ਅ—ਅੰਬਰੋਂ ਵੇਖਦੀਆਂ ਸਿੰਘੂ ਬਾਡਰ ਤੇ ਅੰਨਦਾਤਾ ਕੋਈ ਲੱਖਾਂ ਹਜ਼ਾਰਾਂ
ੲ—ਇੰਨਾ ਦੀ ਕੁਰਲਾਹਟ ਇੰਨਾ ਦੀਆਂ ਅਪਨੀਆਂ ਨੇ ਲੁਕੀਆਂ ਬਾਤਾਂ
ਸ—ਸੱਚ ਜਾਪਦਾ ਏ ਕੂੰਜਾਂ ਵੀ ਦੁਖੀ ਨੇ, ਮਾਰਣ ਝੁਕ-ਝੁਕ ਝਾਂਤਾ
ਹ—ਹੁਣ ਕੀ ਬਨੇਗਾ ਦੇਸ਼ ਦਾ, ਰਾਖਿਆਂ ਨੇ ਲਾਈਆਂ ਘਾਤਾਂ
ਕ –ਕਵੀਓਂ ਕੱਡੋ ਹੁਣ ਤੁਸੀਂ ਕਲਮ-ਤਲਵਾਰਾਂ ਵੇ ਵੀਰੋ
ਖ –ਖੌਰੂ- ਰੰਗੀ-ਕਵਿਤਾ ਲਿਖ , ਭਾਵੇਂ ਕੱਡਵਾਓ ਵਿਚ ਅਖ਼ਬਾਰਾਂ ਵੇ ਵੀਰੋ
ਗ– ਗਹਿਰੀ -ਸਹੀ -ਸੋਚ -ਰੰਗੀਂਆਂ ਰਚਨਾਂ ਲਿਖ ਅਖਬਾਰੀਂ ਪਾਓ ਵੇ ਵੀਰੋ
ਘ— ਘੋਲੀਆਂ ਦਾ ਘੋਲ, ਲਿਖ-ਲਿਖ ਸੁਝਾਅ, ਹੁਣ ਤਾਂ ਘੋਲ ਮੁਕਾਓ ਵੇ ਵੀਰੋ
ਖਾਲੀ ਝੋਲੀ, ਕਿਸਾਨ -ਅੰਦੋਲਨ ਦਾ ਮੋੜਾ ਨਾ ਪਵਾਇਓ ਵੇ ਵੀਰੋ
ਚ –ਚਲੋ ਨੀ ਅੜੀਓ, ਉੱਡ ਅਸੀਂ ਕੈਲਾਸ਼ ਤੇ ਜਾ ਬਹਿਏ
ਛ–ਛੱਡੋ ਕੋਈ ਤ੍ਰਿਸ਼ੂਲ, ਅਸੀਂ ਰਲ ਭੋਲੇ ਨਾਥ ਨੂੰ ਜਾ ਕਹਿਏ
ਜ–ਜੋਰ ਨਾ ਕੋਈ ਸਾਡਾ ਬਾਬਾ, ਅਸੀਂ ਹਾਂ ਜਿੰਦਾਂ ਨਿਮਾਣੀਆਂ
ਝ–ਝੋਰਾ ਸਾਨੂੰ ਵੀ ਹੈ ਬਾਬਾ ਅਤੇ ਸਾੰਨੂ ਵੀ ਹਨ ਪਰੇਸ਼ਾਨੀਆਂ
ਖਾਲੀ ਨਾ ਮੋੜਿਓ ਬਾਬਾ, ਹੁਣ ਤਾਂ ਸੁਲਝਾਓ, ਉਲਝੀਆਂ ਤਾਣੀਆਂ
ਟ–ਟਲ ਜਾ ਸਰਕਾਰੇ ਨੀ, ਤੇਰਾ “ਕਮਲ” ਨਿਸ਼ਾਨ ਨਹੀਂ ਰਹਿਣਾ
ਠ–ਠੱਗੀਆਂ ਨਾ ਕਰ ਹੁਣ ਤੂਂ, ਮੰਨ ਕਿਸਾਨ ਦਾ ਕਹਿਣਾ
ਡ –ਡੋਰ ਤੇਰੀ ਟੁੱਟ ਜਾਣੀ, ਨੀ ਜੇ ਕਿਸਾਨ ਗੁੱਸਾ ਗਏ
ਢ–ਢੋਲ ਤੇਰੇ ਨਹੀਂ ਬੱਜਨੇ, ਨੀ ਜੇ ਸਭ ਲੋਕ ਗੁੱਸਾ ਗਏ
ਣ—ਖਾਲੀ ਗੱਪਾਂ ਨਹੀਂ ,ਅੰਬਰੋਂ ਸਭ ਦਿਸਦਾ, ਸੱਚ ਦਰਸਾਉਂਦੀਆਂ ਕੂੰਜਾਂ
ਤ–ਤੋਰੋ ਹੁਣ ਸਿੰਘੂ ਬਾਡਰ ਤੇ, ਅਪਨੇ ਲਾਲਾ ਨੂੰ ਭੈਣੋਂ
ਥ–ਥੋੜਾ ਹੋਰ ਸਮਝ ਲਵੋ ਸਰਕਾਰੀ ਚਾਲਾਂ ਨੂੰ ਭੈਣੋਂ
ਦ–ਦਲ ਸਾਰੇ ਕਹਿੰਦੇ ਨੇ, ਗੱਲ ਮੰਨ ਲੈ ਹੁਣ ਸਰਕਾਰੇ
ਧ–ਧਰਨੇ ਨਹੀਂ ਚੁੱਕਣੇ, ਹੁਣ ਰਲ ਗਏ ਨੇ ਦਲ ਸਾਰੇ
ਨ –ਨਹੀਂ ਹੁਣ ਤੇਰੀ ਪੁੱਗਣੀ,ਨੀ ਹੁਣ ਕਹਿੰਦੀਆਂ ਨੇ ਕੂੰਜਾਂ
ਪ–ਪੌਣ-ਪਾਣੀ ਭਾਰਤ ਦਾ ਅੜੀਓ ਹੈ ਬੜਾ ਹੀ ਮਨ ਭਉਣਾਂ
ਫ—ਫੇਰਾ ਪਾ ਕੈਲਾਸ਼ ਦਾ ਅਸਾਂ ਵਾਪਸ ਇੱਥੇ ਹੀ ਹੈ ਆਉਣਾ
ਬ—ਬੜਾ ਮਿੱਠਾ ਅੜੀਓ ਨੀ ਮੇਰੇ ਦੇਸ਼ ਦਾ ਦਾਨਾ-ਦਾਨਾ
ਭ—ਭਰੋਸਾ ਸਾਨੂੰ ਹੈ ਰੱਬ ਤੇ, ਸਭ ਠੀਕ ਹੋ ਜਾਣਾਂ
ਮ—ਮੈਂ ਸਾ਼ਇਦ ਹਾਂ ਅਨੁਭਵ ਕਰਦੀ, ਜੋ ਨੇ ਕਰਦੀਆਂ ਕੂੰਜਾਂ
ਯ–ਯਾਦ ਕਰਦੀਆਂ ਕੂੰਜਾਂ, ਬੀਤੇ ਦਿਨ ਖੇਤਾਂ ਵਿਚ ਬਹਿ ਕੇ
ਰ–ਰੋਜ ਕੂਕਣ ਕੂੰਜਾਂ, ਅੰਨਦਾਤਾ ਕਹਿ-ਕਹਿ ਕੇ
ਲ–ਲੈ ਲਈ ਉਡਾਰੀ, ਕੂੰਜਾਂ ਨੇ ਉੱਡ ਦਸੇ ਦਿਸ਼ਾਵਾਂ ਦੀ
ਵ—ਵਾਹ-ਵਾਹ ਹਰ ਪਾਸੇ, ਹੈ ਕਿਸਾਨ ਭਰਾਵਾਂ ਦੀ
ੜ—ਖਾਲੀ ਮਨਸੂਬੇ ਤੂਂ ਨਾ ਬਣਾ, ਗੱਲ ਸੁਣ ਸਰਕਾਰੇ
ਕੀਤੇ ਵਾਅਦੇ, ਤੂੰ ਕਰ ਹੁਣ ਪੂਰੇ ਸਾਰੇ
ਕਿ੍ਸ਼ਨਾ ਸ਼ਰਮਾ
ਸੰਗਰੂਰ