ਆਮ ਆਦਮੀ ਪਾਰਟੀ ਵਲੋ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਕੈਪਸ਼ਨ-ਕਿਸਾਨਾਂ ਵਿਰੋਧੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰ

ਕਿਸਾਨਾਂ ਵਿਰੋਧੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਕੀਤੀ ਜ਼ੋਰਦਾਰ ਨਾਰੇਬਾਜੀ

ਆਮ ਆਦਮੀ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ-ਪਰਦੀਪ ਥਿੰਦ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਲੋਹੜੀ ਦੇ ਤਿਉਹਾਰ ਨੂੰ ਕਿਸਾਨ ਦਿੱਲੀ ਵਿਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਬਾਲਣੀ ਹੈ । ਉਸੇ ਤਰਜ਼ ਤੇ ਸੁਲਤਾਨਪੁਰ ਲੋਧੀ ਵਿਚ ਵੀ ਆਮ ਆਦਮੀ ਪਾਰਟੀ ਵੱਲੋ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੋਕ ਵਿਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਰੇਬਾਜੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਲੰਟੀਅਰ ਪ੍ਰਦੀਪ ਸਿੰਘ ਥਿੰਦ ਨੇ ਇਸ ਦੌਰਾਨ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤਾਂਂ ਇਸੇ ਤਰਾਂ ਕੇਂਦਰ ਸਰਕਾਰ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਰਹੇਗੀ ।

ਵਲੰਟੀਅਰ ਪ੍ਰਦੀਪ ਥਿੰਦ ਨੇ ਕਿਹਾ ਕਿ ਸੁਪ੍ਰੀਪ ਕੋਰਟ ਨੇ ਜੋ ਕਾਲੇ ਕਾਨੂੰਨਾਂ ਤੇ ਰੋਕ ਲਗਾਈ ਹੈ। ਪਰ ਇਹ ਰੋਕ ਕੱਦ ਤੱਕ ਰਹੇਗੀ ? ਜਦਕਿ ਕਿਸਾਨ ਤਾਂ ਕਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਜੇਕਰ ਰੋਕ ਲਗਾ ਸਕਦੀ ਹੈ ਤਾਂ ਇਹ ਰੋਕ ਖਤਮ ਵੀ ਕਰ ਸਕਦੀ ਹੈ। ਕਿਉਂਕਿ ਰੋਕ ਲਗਾਉਣ ਕਨੂੰਨ ਤਾਂ ਉਥੇ ਹੀ ਖੜ੍ਹੇ ਹਨ। ਇਸੇ ਲਈ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਿਸਾਨ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਤੇ ਕਿਸਾਨ ਆਪਣੀਆਂ ਮੰਗਾ ਨੂੰ ਪੂਰੀਆਂ ਕਰਵਾ ਕੇ ਹੀ ਘਰ ਵਾਪਸ ਆਉਣਗੇ।ਇਸ ਮੌਕੇ ਪ੍ਰਦੀਪ ਥਿੰਦ, ਅੰਗਰੇਜ ਸਿੰਘ, ਕਰਮਜੀਤ ਸਿੰਘ, ਮੁਹੰਮਦ ਰਵੀ, ਜਸਪਾਲ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਟੀਟਾ, ਸਤਨਾਮ ਸਿੰਘ, ਉਮ ਪ੍ਕਾਸ਼ ਧੀਰ, ਸੰਦੀਪ ਸਿੰਘ, ਰਮਨ੍ ਜੈਨ, ਸੰਤੋਖ ਸਿੰਘ ਆਦਿ ਹਾਜ਼ਰ ਸਨ।

Previous articleਕਿਸਾਨ-ਅੰਦੋਲਨ ਦੀ ਪੈਂਤੀ
Next articleਸਿਆਲਾਂ ਦੀਆਂ ਧੂਣੀਆਂ