ਕਿਸਾਨ ਅਕਤੂਬਰ ਤੱਕ ਦਿੱਲੀ ਮੋਰਚਿਆਂ ’ਤੇ ਡਟਣ ਲਈ ਤਿਆਰ ਰਹਿਣ: ਟਿਕੈਤ

ਗਾਜੀਪੁਰ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਆਪਣਾ ਸਟੈਂਡ ਸਖ਼ਤ ਕਰਦਿਆਂ ਐਲਾਨ ਕੀਤਾ ਕਿ ਕਿਸਾਨ ਯੂਨੀਅਨਾਂ ਕਈ ਮਹੀਨਿਆਂ ਤੱਕ ਧਰਨਿਆਂ ’ਤੇ ਬੈਠਣ ਲਈ ਤਿਆਰ ਹਨ। ਟਿਕੈਤ ਨੇ ਸਾਰੇ ਬਾਰਡਰਾਂ ’ਤੇ ਕੰਡਿਆਲੀ ਤਾਰਾਂ ਲਾਉਣ, (ਪੀਏਸੀ) ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਦੀ ਤਾਇਨਾਤੀ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ,‘”ਅਸੀਂ (ਕਿਸਾਨ ਆਗੂ) ਪਿਛਲੇ 35 ਸਾਲਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਅਸੀਂ ਸੰਸਦ ਦਾ ਘਿਰਾਓ ਕਰਾਂਗੇ। ਪਰ ਕੀ ਅਸੀਂ ਕਦੇ ਅਜਿਹਾ ਕੀਤਾ? ਤਾਂ ਪੁਲੀਸ ਨੇ ਇਹ ਸਭ ਕਿਉਂ ਕੀਤਾ ਹੈ?” ਇਹ ਤਾਰਾਂ ਕਿਸਾਨ ਤੋਂ ਰੋਟੀ ਖੋਹਣ ਲਈ ਲਗਾਈਆਂ ਹਨ। ਕੱਲ੍ਹ ਸਾਡੀ ਜ਼ਮੀਨ ਦੀ ਤਾਰਬੰਦੀ ਕਾਰਪੋਰੇਟਸ ਦੀ ਮਦਦ ਨਾਲ ਕੀਤੀ ਜਾਵੇਗੀ। ਮੈਂ ਸਟੇਜ ਤੋਂ ਫਿਰ ਕਹਾਂਗਾ ਕਿ ਬਿੱਲ ਵਾਪਸੀ ਤਾਂ ਹੀ ਘਰ ਵਾਪਸੀ। ਸਾਰੇ ਅਕਤੂਬਰ ਤੱਕ ਧਰਨਿਆਂ ਉਪਰ ਡਟਣ ਲਈ ਤਿਆਰ ਰਹਿਣ।’

Previous articleਉਡੀਕ ਮੁੱਕੀ: ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ
Next articleਭਿੱਖੀਵਿੰਡ ਨਗਰ ਪੰਚਾਇਤ ਚੋਣਾਂ: ਕਾਂਗਰਸੀ, ਆਪ ਤੇ ਅਕਾਲੀਆਂ ਵਿਚਾਲੇ ਗੋਲੀਆਂ ਚੱਲੀਆਂ, ਕੁੱਟਮਾਰ, ਪਥਰਾਅ ਤੇ ਗੱਡੀਆਂ ਦੀ ਭੰਨ ਤੋੜ, ਪੁਲੀਸ ਫ਼ਰਾਰ