ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ

ਧੂਰੀ (ਰਮੇਸ਼ਵਰ ਸਿੰਘ) (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਅਜੋਕੇ ਭਖਦੇ ਮਸਲੇ ਕਿਸਾਨੀ ਸੰਘਰਸ਼ ਸੰਬੰਧੀ ਕਵੀ ਦਰਬਾਰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਸਾਹਿਤ ਭਵਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੂਲ ਚੰਦ ਸ਼ਰਮਾ ਵੱਲੋਂ ਹਾਜ਼ਰੀਨ ਦਾ ਸੁਅਗਤ ਕੀਤਾ ਗਿਆ ।

ਕਵੀ ਦਰਬਾਰ ਦੀ ਸ਼ੁਰੂਆਤ ਰਣਜੀਤ ਸਿੰਘ ਧੂਰੀ ਦੀ ਕਵਿਤਾ ਜੋ ਕਿ ਕਿਸਾਨੀ ਸੰਘਰਸ਼ ਨੂੰ ਸਮਰਪਿਤ  ਸੀ ਨਾਲ ਕਰਕੇ ਇਸ ਕਵੀ ਦਰਬਾਰ ਨੂੰ ਇਨਕਲਾਬੀ ਰੰਗ ਦਿੱਤਾ । ਸਭਾ ਦੇ ਸਕੱਤਰ ਚਰਨਜੀਤ ਸਿੰਘ ਮੀਮਸਾ ਅਤੇ ਮੈਂਬਰ ਅਮਨ ਜੱਖਲਾਂ ਜੋ ਕਿ ਬੀਤੇ ਦਿਨੀਂ ਕਿਸਾਨੀ ਘੋਲ਼ ਵਿੱਚ ਦਿੱਲੀ ਜਾ ਕੇ ਆਏ ਹਨ ਵਿੱਚੋਂ  ਅਮਨ ਨੇ ਪਹਿਲਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਆਪਣੀ ਕਵਿਤਾ ਪੇਸ਼ ਕੀਤੀ ਤੇ ਦੱਸਿਆ ਕਿ  ਸੰਘਰਸ਼ ਵਿਚ ਆਏ ਹੋਏ

ਨੌਜਵਾਨਾਂ ਨੂੰ ਪਿਛਲੇ ਦਿਨੀਂ ਰਿਲੀਜ਼ ਹੋਈ ਆਪਣੀ ਕਿਤਾਬ ਇਨਸਾਨੀਅਤ’ ਪੜ੍ਹਨ ਲਈ  ਭੇੰਟ ਕੀਤੀ ਗਈ ਤਾਂ  ਕਿਤਾਬ ਉੱਪਰ ਮੂਲ ਚੰਦ ਸ਼ਰਮਾ ਜੀ ਦੀ ਫੋਟੋ ਨੂੰ ਵੇਖ ਕੇ ਉੱਥੇ ਪਹੁੰਚੇਨੌਜਵਾਨਾਂ ਨੇ  ਉਸਨੂੰ ਕਿਹਾ ਕਿ ਇਹ ਤਾਂ  ਰੁਲਦੂ ਬੱਕਰੀਆਂ ਵਾਲੇ ਦੇ ਨਾਮ ਨਾਲ  ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਦੀਆਂ ਆਪਣੀਆਂ ਰਚਨਾਵਾਂ  ਅਖ਼ਬਾਰਾਂ ਰਾਹੀਂ ਅਤੇ ਫੇਸਬੁੱਕ ਰਾਹੀਂ  ਨਿਡਰਤਾ ਨਾਲ ਲਿਖਣ ਵਾਲੇ ਅਣਖੀ ਯੋਧੇ ਅਤੇ ਕਲਮ ਦੇ ਧਨੀ ਹਨ  ਉੱਥੇ ਹੀ  ਚਰਨਜੀਤ ਸਿੰਘ ਮੀਮਸਾ ਨੇ  ਕਿਸਾਨੀ ਸੰਘਰਸ਼ ਵਿੱਚ ਹਿੱਕ ਠੋਕ ਕੇ ਆਪਣੀ ਬੁਲੰਦ ਆਵਾਜ਼ ਵਿੱਚ ਆਪਣਾ ਗੀਤ ਗਾਇਆ ਅਤੇ ਆਪਣੀ ਦਿੱਲੀ ਸੰਘਰਸ਼ ਦੀ ਹਾਜ਼ਰੀ ਬਾਰੇ  ਦੱਸਿਆ ਕਿ ਮੂਲ ਚੰਦ ਸ਼ਰਮਾ ਜੀ   ਦੀਆਂ ਰਚਨਾਵਾਂ ਦਿੱਲੀ ਸੰਘਰਸ਼ ਦੇ ਪੱਕੇ ਮੋਰਚੇ ਵਿਚ  ਕਿਰਤੀਆਂ, ਕਿਸਾਨਾਂ ਦੀ ਆਵਾਜ਼ ਬਣ ਕੇ ਨਿੱਤ ਦਿਨ ਦੇਸ਼ਾਂ ਵਿਦੇਸ਼ਾਂ ਵਿੱਚ ਛਪਦੇ ਅਖ਼ਬਾਰਾਂ   ਰਾਹੀਂ  ਕਿਸਾਨੀ ਸੰਘਰਸ਼ ਦੀ ਹਰ ਇਕ ਘਟਨਾ ਨੂੰ ਕਾਵਿਕ ਰੂਪ ਵਿੱਚ ਪੇਸ਼ ਹੀ ਨਹੀਂ ਕਰਦੀਆਂ ਸਗੋਂ  ਦਿੱਲੀ ਦੇ ਵਿੱਚ ਪੱਕੇ ਮੋਰਚੇ ਤੇ ਡਟੇ ਹੋਏ  ਨੌਜਵਾਨ ਬਜ਼ੁਰਗ ਭੈਣਾਂ ਅਤੇ ਸਾਰੇ ਹੀ ਸੰਘਰਸ਼ੀ ਸਾਥੀਆਂ ਲਈ  ਜੋਸ਼ ਭਰਦੀਆਂ ਹਨ ਤੇ ਉਨ੍ਹਾਂ ਦਾ ਹੌਸਲਾ ਵਧਾਉਂਦੀਆਂ ਹਨ ।

ਉਨ੍ਹਾਂ ਦੱਸਿਆ ਕਿ ਮੂਲ ਚੰਦ ਸ਼ਰਮਾ ਜੀ   ਵੱਲੋਂ ਕਿਸਾਨੀ  ਸੰਘਰਸ਼ ਉੱਪਰ ਲਿਖੀਆਂ ਗਈਆਂ ਬੋਲੀਆਂ ਵੀ ਦਿੱਲੀ ਬੈਠੇ ਯੋਧਿਆਂ ਵਿਚ ਇਕ ਨਵਾਂ ਜੋਸ਼,ਜਜ਼ਬਾ ਅਤੇ ਰੰਗ ਭਰਦੀਆਂ ਸਾਡੇ ਕੰਨੀ ਪਈਆਂ ਤੇ ਬੜੀ ਖ਼ੁਸ਼ੀ ਨਾਲ ਕਿਹਾ ਕਿ   ਦਿੱਲੀ ਸੰਘਰਸ਼ ਵਿਚ  ਧੂਰੀ ਸਾਹਿਤ ਸਭਾ ਦੀਆ ਇਨ੍ਹਾਂ ਰਚਨਾਵਾਂ ਦੀ ਚਰਚਾ ਸਭਾ ਦੀ ਬਹੁਤ ਵੱਡੀ ਪ੍ਰਾਪਤੀ ਹੈ  ।ਇਨਕਲਾਬੀ ਰੰਗ ਵਿੱਚ ਰੰਗੇ ਇਸ ਕਵੀ ਦਰਬਾਰ ਵਿਚ ਮੂਲ ਚੰਦ ਸ਼ਰਮਾ ਜੀ ਨੇ ਆਪਣਾ ਕਿਸਾਨੀ ਦਰਦ  ਨੂੰ ਬਿਆਨ ਕਰਦਾ ਗੀਤ ਪੇਸ਼ ਕੀਤਾ  । ਇਸ ਤੋਂ ਉਪਰੰਤ ਮੀਤ ਸਕਰੌਦੀ ਨੇ ਦੋ ਗੀਤ , ਜਗਰੂਪ ਸਿੰਘ ਦਰੋਗੇਵਾਲ ਵੱਲੋਂ ਗੀਤ , ਅਕਾਸ਼ਦੀਪ ਸਿੰਘ ( ਗ਼ਜ਼ਲ ) , ਗੁਰਮੀਤ ਸਿੰਘ ਸੋਹੀ ( ਕਵਿਤਾ ) , ਨਾਹਰ ਸਿੰਘ ਮੁਬਾਰਕ ਪੁਰੀ ( ਕਵਿਤਾ ਅਤੇ ਗੀਤ ) , ਗੁਰਜੰਟ ਸਿੰਘ ਭੈਣੀ ( ਗੀਤ ) , ਡਾ. ਪਰਮਜੀਤ ਦਰਦੀ ( ਗ਼ਜ਼ਲ ) , ਅਮਨਦੀਪ ਸਿੰਘ ਭੈਣੀ ( ਗੀਤ ) , ਸੁਖਵਿੰਦਰ ਲੋਟੇ (ਗ਼ਜ਼ਲ ) , ਸਹਿਜਪ੍ਰੀਤ ਸਿੰਘ ( ਕਵਿਤਾ ) ਜਗਦੀਸ਼ ਖੀਪਲ ( ਕਵਿਤਾ ) ਅਤੇ ਜਗਦੇਵ ਸ਼ਰਮਾ ਨੇ ਕਹਾਣੀ ( ਸਫ਼ੈਦ ਖ਼ੂਨ ) ਪੇਸ਼ ਕੀਤੀ ।  ਕਵੀ ਦਰਬਾਰ ਦੌਰਾਨ   ਰਣਜੀਤ ਧੂਰੀ ਜੀ ਨੇ ਆਪਣੀ ਨਵੀਂ ਰਿਲੀਜ਼ ਹੋਈ ਕਿਤਾਬ ਲਾਇਬਰੇਰੀ ਨੂੰ ਭੇਟ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ  ।ਇਸ ਮੌਕੇ ਸਭਾ ਦੇ ਕਾਰਜਕਾਰੀ ਮੈਂਬਰ ਕੁਲਜੀਤ ਧਵਨ ਜੀ ਦੇ ਪਿਤਾ ਜੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦਾ ਅਫਸੋਸ ਵੀ ਜ਼ਾਹਰ ਕੀਤਾ ਗਿਆ  ।  ਸਟੇਜ ਸਕੱਤਰ ਦੀ ਜਿਮੇਂਵਾਰੀ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ । ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਾਰੀਆਂ ਹੀ ਰਚਨਾਵਾਂ ਕਿਸਾਨੀ ਘੋਲ਼ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤਾਂ ਅਤੇ ਗ਼ਲਤ ਨੀਤੀਆਂ ਨੂੰ ਉਜਾਗਰ ਕਰਨ ਵਾਲ਼ੀਆਂ ਸਨ ।

Previous article” ਵਿਸਾਰੀ ਕਲਮ “
Next article50 ਫੀਸਦੀ ਸਮਰੱਥਾ ਨਾਲ ਹੋਵੇਗਾ ਗਣਤੰਤਰ ਦਿਵਸ ਸਮਾਗਮ-ਡਿਪਟੀ ਕਮਿਸ਼ਨਰ