ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਐਕਸ਼ਨ ਲਈ ਲਾਮਬੰਦ ਕਰੇਗਾ ਅੱਜ ਦਾ ਵਿਸ਼ਾਲ ਟਰੈਕਟਰ ਕਾਰ ਮਾਰਚ-ਕਿਸਾਨ ਆਗੂ

ਕੈਪਸ਼ਨ-ਟਰੈਕਟਰ ਕਾਰ ਮਾਰਚ ਸੰਬ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ

ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਹੋਵੇਗਾ ਵਿਸ਼ਾਲ ਟਰੈਕਟਰ ਕਾਰ ਮਾਰਚ ਅੱਜ ਰਵਾਨਾ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਵਿਰੁੱਧ ਵਿਸ਼ਾਲ ਟਰੈਕਟਰ ਕਾਰ ਮਾਰਚ 17 ਜਨਵਰੀ ਦਿਨ ਐਤਵਾਰ (ਅੱਜ) ਵਿਸ਼ਾਲ ਟਰੈਕਟਰ ਕਾਰ ਮਾਰਚ ਕੱਢਿਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜਦਵਿੰਦਰ ਸਿੰਘ , ਭਜਨ ਸਿੰਘ ਸੁਨੇਹਾ , ਕੁਲਵਿੰਦਰ ਸਿੰਘ ਕਿੰਦਾ,ਦੇਸ ਰਾਜ , ਜੱਸਾ ਭਲਵਾਨ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 17 ਜਨਵਰੀ ਦਿਨ ਐਤਵਾਰ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਟਰੈਕਟਰ ਕਾਰ ਵਿਸ਼ਾਲ ਮਾਰਚ ਸਵੇਰੇ 10 ਵਜੇ ਸ਼ੁਰੂ ਹੋਵੇਗਾ।

ਜਿਸਦਾ ਮੁੱਖ ਮਕਸਦ ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਐਕਸ਼ਨ ਲਈ ਲਾਮਬੰਦ ਕਰਨਾ ਹੈ। ਇਹ ਟਰੈਕਟਰ ਕਾਰ ਮਾਰਚ ਵਾਇਆ ਪਾਜੀਆਂ, ਡਡਵਿੰਡੀ ਹੁੰਦਾ ਹੋਇਆ ਦਾਣਾ ਮੰਡੀ ਖੈੜਾ ਦੋਨਾ ਵਿਖੇ ਸਾਢੇ ਦੱਸ ਵਜੇ ਪਹੁੰਚੇਗਾ । ਦਾਣਾ ਮੰਡੀ ਖੈੜਾ ਦੋਨਾ ਤੋਂ ਫਿਰ ਅੱਗੇ ਦਾਣਾ ਮੰਡੀ ਕਪੂਰਥਲਾ ਲਈ ਰਵਾਨਾ ਹੋਵੇਗਾ। ਇਹ ਟਰੈਕਟਰ ਕਾਰ ਮਾਰਚ ਪਹੁੰਚੇਗਾ 11 ਵਜੇ ਕਪੂਰਥਲਾ ਦੀ ਦਾਣਾ ਮੰਡੀ ਵਿਚ ਪਹੁੰਚੇਗਾ। ਆਗੂਆਂ ਨੇ ਦੱਸਿਆ ਕਿ ਟਰੈਕਟਰ ਮਾਰਚ ਦੀ ਸਮਾਪਤੀ ਉਪਰੰਤ ਦਾਣਾ ਮੰਡੀ ਕਪੂਰਥਲਾ ਵਿਖੇ ਵਿਸ਼ਾਲ ਇਕੱਠ ਹੋਵੇਗਾ । ਜਿਸ ਨੂੰ ਦੇਸ ਰਾਜ,ਕ੍ਰਿਸ਼ਨ ਲਾਲ ਜੱਸਲ,ਕੁਲਵਿੰਦਰ ਸਿੰਘ ਕਿੰਦਾ, ਦੇਵ ਸੁਨੇਹਾ,ਹਰਸਿਮਰਤ ਨ ਸਿੰਘ, ਆਦਿਵੱਖ ਵੱਖ ਬੁਲਾਰੇ ਸੰਬੋਧਨ ਕਰਨਗੇ । ਉਕਤ ਆਗੂਆਂ ਨੇ ਕਿਹਾ ਕਿ ਇਹ ਮਾਰਚ ਦਾ ਮੁੱਖ ਮਕਸਦ ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣਾ ਹੈ।

ਇਸ ਮੌਕੇ ਤੇ ਆਗੂਆਂ ਨੇੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਲੇ ਕਨੂੰਨ ਵਾਪਿਸ ਨਹੀਂ ਲੈਂਦੀ । ਉਦੋ ਤੱਕ ਇਹ ਸਘੰਰਸ਼ ਏਸੇ ਪ੍ਰਕਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਜੋ ਕਾਲੇ ਕਾਨੂੰਨਾਂ ਤੇ ਰੋਕ ਲਗਾਈ ਹੈ। ਇਹ ਰੋਕ ਕੱਦ ਤੱਕ ਰਹੇਗੀ ? ਇਹ ਆਪਣੇ ਆਪ ਵਿੱਚ ਹੀ ਇੱਕ ਉਹ ਸਵਾਲ ਹੈ । ਜਿਸ ਸਾਰੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਜਦਕਿ ਕਿਸਾਨ ਤਾਂ ਕਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਜੇਕਰ ਰੋਕ ਲਗਾ ਸਕਦੀ ਹੈ ਤਾਂ ਇਹ ਰੋਕ ਖਤਮ ਵੀ ਕਰ ਸਕਦੀ ਹੈ। ਕਿਉਂਕਿ ਰੋਕ ਲਗਾਉਣ ਨਾਲ ਕਨੂੰਨ ਤਾਂ ਉਥੇ ਹੀ ਖੜ੍ਹੇ ਹਨ। ਇਸ ਮੌਕੇ ਤੇ,ਜਗਦੀਪ ਸਿੰਘ ਵੰਝ, ਹਰਸਿਮਰਨ ਜੱਜ,ਬਲਦੇਵ ਸਿੰਘ ਸੁਨੇਹਾ, ਯਾਦਵਿੰਦਰ ਸਿੰਘ,ਭਜਨ ਸਿੰਘ ,ਜਸਵੀਰ ਸਿੰਘ, ਹਰਭਜਨ ਸਿੰਘ,ਸੁਖਵਿੰਦਰ ਸੁੱਖਾ, ਦਵਿੰਦਰ ਸਿੰਘ, ਨਿੱਪੀ ਭਾਣੋ ਲੰਗਾ, ਆਦਿ ਆਗੂ ਵੀ ਹਾਜਰ ਸਨ।

Previous articleਤੇਰੇ ਸ਼ਹਿਰ ਵਿੱਚ
Next articleतीनों कृषि बाजार कानून नाजायज और असंवैधानिक हैं: पी साईनाथ