ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣੀਆਂ ਵੀ ਦੇਸ਼ ਪ੍ਰੇਮ: ਪ੍ਰਿਯੰਕਾ

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੀ ਰੱਖਿਆ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ। ਪ੍ਰਿਯੰਕਾ ਇਥੇ ਆਪਣੀ ਮਾਂ ਤੇ ਰਾਏ ਬਰੇਲੀ ਸੰਸਦੀ ਹਲਕੇ ਤੋਂ ਉਮੀਦਵਾਰ ਸੋਨੀਆ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘ਤੁਸੀਂ ਲੋਕਾਂ ਨੂੰ ਪਾਕਿਸਤਾਨ ਦੇ ਹਮਲਿਆਂ ਤੋਂ ਬਚਾਅ ਰਹੇ ਹੋ। ਇਹ ਇਕ ਵੱਡੀ ਪ੍ਰਾਪਤੀ ਹੈ। ਹਰ ਕੋਈ ਖ਼ੁਸ਼ ਹੈ। ਪਰ ਤੁਹਾਨੂੰ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ। ਇਹ ਕੰਮ ਵੀ ਕਿਸੇ ਦੇਸ਼ ਪ੍ਰੇਮ ਤੋਂ ਘੱਟ ਨਹੀਂ ਹੈ।’ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਕਿਹਾ, ‘ਲੋਕਾਂ ਨੂੰ ਪਿਆਰ ਕਰਨ ਤੋਂ ਭਾਵ ਉਨ੍ਹਾਂ ਦਾ ਮਾਣ ਸਤਿਕਾਰ ਕਰਨਾ ਵੀ ਹੈ। ਜੇਕਰ ਉਹ ਕੁਝ ਕਹਿੰਦੇ ਹਨ, ਤਾਂ ਤੁਹਾਨੂੰ (ਪ੍ਰਧਾਨ ਮੰਤਰੀ) ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿਉਂਕਿ ਇਹ ਜਮਹੂਰੀਅਤ ਦੀ ਆਵਾਜ਼ ਹੈ। ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਅਣਗੌਲਿਆਂ ਕਰਨਾ ਕਿਹੋ ਜਿਹਾ ਰਾਸ਼ਟਰਵਾਦ ਹੈ?।’

Previous articleਉੜੀਸਾ ’ਚ ‘ਫਾਨੀ’ ਦਾ ਕਹਿਰ, 8 ਮੌਤਾਂ
Next articleਗੋਦਰੇਜ ਪ੍ਰਾਪਰਟੀਜ਼ ਨੇ ਆਰਕੇ ਸਟੂਡੀਓ ਦੀ ਜ਼ਮੀਨ ਖਰੀਦੀ