ਕਿਸਾਨਾਂ ਤੇ ਮਜ਼ਦੂਰਾਂ ਨੇ ਛੱਤਾਂ ’ਤੇ ਖੜਕਾਈਆਂ ਥਾਲੀਆਂ

ਬਠਿੰਡਾ (ਸਮਾਜਵੀਕਲੀ)ਪੰਜਾਬ ਦੀਆਂ 15 ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮ, ਵਿਦਿਆਰਥੀਆਂ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਕਰੋਨਾ ਦੀ ਮਹਾਂਮਾਰੀ ਮੌਕੇ ਬਣਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਕੋਠਿਆਂ ’ਤੇ ਚੜ੍ਹ ਕੇ ਨਾਅਰੇਬਾਜ਼ੀ ਕੀਤੀ।

ਸੂਬਾਈ ਸੱਦੇ ’ਤੇ ਬੀਕੇਯੂ ਉਗਰਾਹਾਂ, ਖੇਤ ਮਜ਼ਦੂਰ ਵੱਲੋਂ ਜ਼ਿਲ੍ਹਾ ਦੇ ਦਰਜਨਾਂ ਪਿੰਡਾਂ ਕੋਟੜਾ ਕੋੜਾ, ਸਿਵੀਆਂ, ਖੇਮੂਆਣਾ, ਕੋਠਾ ਗੁਰੂ ਬਲਹਾੜ੍ਹ ਮਹਿਮਾ, ਕੋਠੇ ਨੱਥਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਟਘਰੇ ਵਿਚ ਖੜ੍ਹਾ ਕੀਤਾ। ਇਸੇ ਦੌਰਾਨ ਪਿੰਡ ਘੁੱਦਾ, ਕੋਟਗੁਰੂ, ਚੱਕ ਅਤਰ ਸਿੰਘ ਵਾਲਾ, ਜੇਠੂਕੇ, ਜਿਉਂਦ, ਕੋਟੜਾ ਕੌੜਿਆਵਾਲਾ, ਲਹਿਰਾ ਧੂੜਕੋਟ, ਭੂੰਦੜ, ਸਿਵੀਆਂ, ਕੋਠਾਗੁਰੂ, ਪੂਹਲਾ, ਜੋਗੇਵਾਲਾ ਤੇ ਮੌੜ ਚੜਤ ਸਿੰਘ ਆਦਿ ਪਿੰਡਾਂ ‘ਚ ਪ੍ਰਦਰਸ਼ਨ ਕੀਤੇ ਗਏ।

 

Previous articleਆਸਟਰੇਲੀਆ ’ਚ ਕਰੋਨਾਵਾਇਰਸ ਦੇ 5,687 ਮਰੀਜ਼
Next articleਮਿਸਾਲੀ ਕੰਮ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮਿਲੇਗਾ ਪੁਰਸਕਾਰ