ਨਵੀਂ ਦਿੱਲੀ (ਸਮਾਜ ਵੀਕਲੀ): ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਜੈ ਕੁਮਾਰ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਡਾ. ਕਿਰਨ ਬੇਦੀ ਪੁੱਡੂਚੇਰੀ ਦੇ ਉੱਪ ਰਾਜਪਾਲ ਵਜੋਂ ਦਫ਼ਤਰ ਵਿੱਚ ਕੰਮ ਨਹੀਂ ਕਰਨਗੇ ਅਤੇ ਇਸ ਅਹੁਦੇ ਲਈ ਪੱਕੀ ਨਿਯੁਕਤੀ ਹੋਣ ਤੱਕ ਤਿਲੰਗਾਨਾ ਦੇ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ ਨੂੰ ਪੁੱਡੂਚੇਰੀ ਦੇ ਉੱਪ ਰਾਜਪਾਲ ਦਾ ਵਾਧੂ ਚਾਰਜ ਸੌਂਪਿਆ ਜਾਂਦਾ ਹੈ।