ਲੰਡਨ – ਰਾਜਵੀਰ ਸਮਰਾ- ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਵਿਦੇਸ਼ਾਂ ਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਲੜੀ ਤਹਿਤ ਬਰਤਾਨੀਆਂ ਦੇ ਸ਼ਹਿਰ ਕਾਵੈਟਰੀ ਚ ਸਥਿਤ ਗੁਰੂਦੁਆਰਾ ਸ੍ਰੀ ਗੁਰੁ ਨਾਨਕ ਪ੍ਰਕਾਸ਼ ਹਰਨਾਲ ਲੇਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਾਵੈਟਰੀ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਹਜਾਰਾਂ ਦੀ ਗਿਣਤੀ ਚ ਸਿੱਖ ਸੰਗਤਾਂ ਨੇ ਹਿੱਸਾ ਲਿਆ। ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਚ ਗੁਰੁ ਗ੍ਰੰਥ ਸਾਹਿਬ ਜੀ ਸੁਸੋਭਿਤ ਸਨ। ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਸ਼ੁਰੁ ੍ਹੀਓaਾਂ ਂਘ੍ਰ ਖ੍ਿਰਥਂ ਖਾਂੜੇਠ੍ਰ ਿਧaਾ ੜੱਕ ੜੱਕ ਸੜਕਾਂ ਤੇ ਹੁੰਦਾ ਹਪਇਆ ਗੁਰੂਘਰ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਸ੍ਰੀ ਰਾਮ ਮੰਦਿਰ ਸਿੰਘ ਸਭਾ ਕਰੋਸ ਰੋਡ, ਸ੍ਰੀ ਰਵਿਦਾਸ ਟੈਂਪਲ, ਗੁਰਦੁਆਰਾ ਸ੍ਰੀ ਨਾਨਕਸਰ ਤੋਂ ਇਲਾਵਾ ਥਾਂ ਥਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਅਤੇ ਗੁਰੁ ਕੇ ਲੰਗਰ ਵਰਤਾਏ ਗਏ। ਕਾਵੈਟਰੀ ਦੀਅ ਗਲੀਆਂ ਚ ਪੂਰੇ ਇਲਾਕੇ ਚੋਂ ਆਈਆਂ ਸੰਗਤਾਂ ਦੇ ਇਕੱਠ ਨੇ ਪੂਰਾ ਸ਼ਹਿਰ ਕੇਸਰੀ ਰੰਗ ਵਿਚ ਰੰਗ ਦਿੱਤਾ। ਬੱਚਿਆਂ ਤਂ ਲੈ ਕੇ ਬਜੁਰਗਾਂ ਤੱਕ ਅਤੇ ਬੀਬੀਆਂ ਸ਼ਬਦ ਗਾਇਨ ਕਰਦੀਆਂ ਹਾਜਰੀ ਭਰ ਰਹੀਆਂ ਸਨ। ਉਕਤ ਨਗਰ ਕੀਰਤਨ ਵਿਚ ਸਿੱਖ ਧਰਮ ਨਾਲ ਸੰਬੰਧਤ ਲੜਕੇ ਲੜਕੀਆਂ ਨੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕ ਸਿੰਦਾ ਸੁਰੀਲਾ ਜੀ ਦੀ ਅਗਵਾਈ ਹੇਠ ਰੇਡੀਓ ਪੰਜ ਦੀ ਪੂਰੀ ਟੀਮ ਨੇ ਉਤਸ਼ਾਹ ਨਾਲ ਨਗਰ ਕੀਰਤਨ ਦੀ ਸਮੁੱਚ ਿਕਵਰੇਜ ਕਰਕੇ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਾਜੇ ਖਾਲਸਾ ਪੰਥ ਦੀਆਂ ਸਿੱਖਿਆਵਾਂ ਦੇ ਸੁਨੇਹੇ ਨੂੰ ਘਰ ਘਰ ਸਰੋਤਿਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਗੁਰਦੁਆਰਾ ਸ੍ਰੀ ਗੁਰੁ ਨਾਨਕ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਨੂੰ ਸਾਜਨਾ ਦਿਵਸ ਦੀ ਵਧਾਈ ਦਿੰਦਿਆ ਜਿੱਥੇ ਸੰਗਤ ਦਾ ਧੰਨਵਾਦ ਕੀਤਾ ਉੱਥੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
HOME ਕਾਵੈਟਰੀ ਚ ਵਿਸਾਖੀ ਦੇ ਸੰਬੰਧ ਚ ਸਜਾਇਆ ਵਿਸ਼ਾਲ ਨਗਰ ਕੀਰਤਨ